
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹੈਂਡ ਟੂਲ ਇੰਡਸਟਰੀ ਦੇ ਮਾਹਿਰ ਤੇ ੳੁੱਘੇ ਉਦਯੋਗਪਤੀ ਐਰਨੋ ਗਰਿੱਟ ਵਰਹੂਗ ਨੇ ਕੈਂਪਸ ਦਾ ਦੌਰਾ ਕੀਤਾ ਤੇ ਕਾਲਜ ਦੇ ਕੋਰਸਾਂ , ਵਿਦਿਆਰਥੀਆਂ, ਸਿਲੇਬਸ ਤੇ ਪਲੇਸਮੈਂਟ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਹਨਾਂ ਦੇ ਨਾਲ ਅਜੇ ਇੰਡਸਟਰੀਜ਼ ਦੇ ਪ੍ਰਮੁੱਖ ਸ਼੍ਰੀ ਅਜੇ ਗੋਸਵਾਮੀ ਸੈਕਟਰੀ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਵੀ ਸ਼ਾਮਿਲ ਸਨ।ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਉਦੱਮੀ ਐਰਨੋ ਗਰਿੱਟ ਤੇ ਗੋਸਵਾਮੀ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਕਾਲਜ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ। ਉਹਨਾ ਕਾਲਜ ਦਾ ਇਨਫਰਾਸਟ੍ਰਕੱਚਰ ਵੀ ਦੇਖਿਆ ਤੇ ਉਸਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਇਹ ਸੱਤਰ ਸਾਲ ਪੁਰਾਣਾ ਕਾਲਜ ਹੈ ਤੇ ਇਥੋ ਦੇ ਵਿਦਿਆਰਥੀ ਸਫਲ ਉੱਦਮੀ , ਚੀਫ ਇੰਜੀਨੀਅਰ, ਐਸ.ਈ., ਡਾਇਰੈਕਟਰ, ਪ੍ਰਿੰਸੀਪਲ , ਕੰਪਨੀ ਐਕਸੀਕਿਉਟਿਵ ਬਣ ਕੇ ੳੁੱਚ ਉਹਦਿਆਂ ਤੇ ਕੰਮ ਕਰ ਰਹੇ ਹਨ ਤੇ ਕਈ ਰਿਟਾਇਰ ਹੋ ਚੁਕੇ ਹਨ। ਜਰਮਨੀ ਤੋਂ ਪੰਹੁਚੇ ਹੈਡ ਟੂਲ ਮਾਹਿਰ ਤੇ ਕੰਪਨੀ ਸੰਸਥਾਪਕ ਹੈਰਾਨ ਰਹਿ ਗਏ , ਜਦੋ ਪਤਾ ਲੱਗਿਆ ਕਿ ਇਸ ਕਾਲਜ ਚੋ 40,000 ਹਜ਼ਾਰ ਤੋ ਵਧੇਰੇ ਵਿਦਿਆਰਥੀ ਪੜ੍ਹ ਚੁਕੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਅਜੇ ਗੋਸਵਾਮੀ ਜੀ ਨੇ ਜਰਮਨੀ ਤੋਂ ਆਏ ਉਦਮੀ ਇੰਜੀਨੀਅਰ ਵਰਹੂਗ ਨੂੰ ਸਨਮਾਨਿਤ ਵੀ ਕੀਤਾ। ਇੰਜੀ. ਵਰਹੂਗ ਨੇ ਦੱਸਿਆ ਕਿ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਥੇ ਉੱਚ ਕੁਆਲਿਟੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮਨੁੱਖੀ –ਕਦਰਾਂ ਕੀਮਤਾ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਦੀ ਯੂਰੋਪ ਵਿੱਚ ਵੀ ਬਹੁਤ ਕਦਰ ਕੀਤੀ ਜਾਂਦੀ ਹੈ। ਉਹ ਖੁੱਦ ਵੀ ਜੈਪੂਰ ਵਿੱਖੇ ਇਕ ਗਰੀਬ ਬੱਚਿਆ ਦਾ ਸਕੂਲ ਚਲਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੰਦੇ ਹਨ।ਉਹਨਾਂ ਵਿਦਿਆਰਥੀਆਂ ਦੇ ਬਣਾਏ ਪ੍ਰੋਜੈਕਟ ਮਾਡਲਾ ਦੀ ਸ਼ਲਾਘਾ ਕੀਤੀ।