
ਮੇਹਰ ਚੰਦ ਕਾਲਜ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ
“ਆਜ਼ਾਦੀ ਦਿਵਸ” ਮਨਾਇਆ ਗਿਆ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦy ਪ੍ਰਭਾਵਸ਼ਾਲੀ ਨੇਤ੍ਰਤਵ ਅਤੇ ਮੈਡਮ ਪ੍ਰੀਤ ਕੰਵਲ, ਇੰਚਾਰਜ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਸਮਰੱਥ ਮਾਰਗਦਰਸ਼ਨ ਹੇਠ, eI. sI. eI ivBwg ਨੇ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਉਤਸ਼ਾਹ ਅਤੇ ਦੇਸ਼ਭਗਤੀ ਨਾਲ ਮਨਾਇਆ। ਇਸ ਮੌਕੇ ਤੇ ਵਿਦਿਆਰਥੀਆਂ ਲਈ ਕਈ ਮੁਕਾਬਲੇ ਕਰਵਾਏ ਗਏ, ਜਿਵੇਂ ਕਿ ਕਲਾਸ ਸਜਾਵਟ, ਪੋਸਟਰ ਮੈਕਿੰਗ ਅਤੇ ਕਵਿਤਾ ਪਾਠ, ਤਾਂ ਜੋ ਉਹ ਆਪਣੇ ਦੇਸ਼ਭਗਤੀ ਦੇ ਜਜ਼ਬੇ ਨੂੰ ਕਲਾਤਮਕ ਅਤੇ ਸਾਹਿਤਕ ਰੂਪ ਵਿੱਚ ਪ੍ਰਗਟ ਕਰ ਸਕਣ।ਕਲਾਸ ਸਜਾਵਟ ਮੁਕਾਬਲੇ ਵਿੱਚ ਸਾਫਟਵੇਅਰ ਵਿਭਾਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੈਕਿੰਗ ਮੁਕਾਬਲੇ ਵਿੱਚ ਕੋਸ਼ਿਕ ਨੇ ਪਹਿਲਾ ਸਥਾਨ, ਮਾਧਵ ਨੇ ਦੂਜਾ ਸਥਾਨ ਅਤੇ ਪਾਰਥ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਪਾਠ ਮੁਕਾਬਲੇ ਵਿੱਚ ਉਤਕਰਸ਼ ਨੇ ਪਹਿਲਾ, ਬੰਧਨ ਨੇ ਦੂਜਾ ਅਤੇ ਜ਼ੈਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਦI ਜੱਜਮੈਂਟ ਮੈਡਮ ਪ੍ਰੀਤ ਕੰਵਲ, ਇੰਚਾਰਜ(ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ) ਅਤੇ ਸ੍ਰੀ ਪ੍ਰਿੰਸ ਮਦਾਨ, ਇੰਚਾਰਜ (ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ) ਵੱਲੋਂ ਕੀਤI geI। ਉਨ੍ਹਾਂ ਦੀ ਨਿਰਪੱਖ ਅਤੇ ਵਿਚਾਰਸ਼ੀਲ ਜੱਜਿੰਗ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਰਚਨਾਤਮਕਤਾ ਦੀ SlwGw ਕੀਤੀ।