ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਕੈਪਸ ਪਲੇਸਮੈਂਟ ਦੌਰਾਨ ਇਲੈਕਟ੍ਰੀਕਲ ਵਿਭਾਗ ਦੇ 12 ਵਿੱਦਿਆਰਥੀਆਂ ਨੂੰ 1 ਲੱਖ 50 ਹਜਾਰ ਦੇ ਸਲਾਨਾ ਪੈਕੇਜ ਵਿੱਚ ਐਸ.ਕੇ ਇੰਜਨੀਅਰ, ਵੈਲਵੇਜ ਇੰਜਨੀਅਰ ਅਤੇ ਸਿੰਗਮਾਂ ਪਾਵਰ ਫੈਕਟਰ ਕੰਨਟ੍ਰੋਲ ਕੰਪਨੀਆਂ ਵਲੋ ਚੁਣਿਆਂ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਚੁਣੇ ਹੋਏ ਵਿੱਦਿਆਰਥੀਆਂ ਹਰੀਸ਼, ਮਨਪ੍ਰੀਤ ਸਿੰਘ, ਪਵਨਦੀਪ ਸਿੰਘ, ਰਾਘਵ ਸ਼ਰਮਾ,ਚੰਦਰਦੇਵ, ਅਮਨ ਕੁਮਾਰ, ਜਸਪ੍ਰੀਤ ਸਿੰਘ, ਅਨੁਰਾਗ ਸੈਣੀ, ਅਜੇ ਕੁਮਾਰ, ਅਮਰਜੀਤ, ਕਮਲ ਅਤੇ ਸ਼ਿਵਮ ਠਾਕੁਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਇਲੈਕਟ੍ਰੀਕਲ ਵਿਭਾਗ ਦੇ ਮੁੱਖੀ ਸਹਿਬਾਨ ਅਤੇ ਉਨ੍ਹਾਂ ਦੇ ਸਟਾਫ਼ ਦੀ ਸ਼ਲਾਘਾ ਕੀਤੀ। ਪ੍ਰਿਸੀਪਲ ਸਾਹਿਬ ਜੀ ਨੇ ਦੱਸਿਆ ਕਿ 15 ਮਾਰਣ ਤੋਂ 15 ਅਪੈ੍ਰਲ 2022 ਤੱਕ ਕਾਲਜ ਵਿੱਚ ਪਲੇਸਮੈਂਟ ਡਰਾਈਵ ਕਰਵਾਈ ਜਾ ਰਹੀਂ ਹੈ ਅਤੇ ਚਾਹਵਾਨ ਵਿੱਦਿਆਰਥੀਆਂ ਨੂੰ ਨਾਮੀ ਕੰਮਪਨੀਆਂ ਵਿੱਚ ਇੰਟਰਵੀਊ ਕਰਵਾ ਕੇ ਚੰਗੇ ਪੈਕੇਜ ਨਾਲ ਅਡਜੈਸਟ ਕੀਤਾ ਜਾ ਰਿਹਾ ਹੈ।ਉਨ੍ਹਾਂ ਪਲੇਸਮੈਂਟ ਅਫਸਰ ਸ਼੍ਰੀ ਰਾਜੇਸ਼ ਕੁਮਾਰ ਅਤੇ ਇਸ ਇੰਟਰਵੀਊ ਵਿੱਚ ਕੋਆਰਡੀਨੇਟ੍ਰ ਦਾ ਰੋਲ ਨਿਭਾ ਰਹੇਂ ਸ਼੍ਰੀ ਅਰਵਿੰਦ ਦੱਤਾ ਦੀ ਸ਼ਲਾਘਾ ਕੀਤੀ।ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ 60% ਦੇ ਕਰੀਬ ਵਿੱਦਿਆਰਥੀ ਉਚੇਰੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਡਿਪਲੋਮਾਂ ਕਰਨ ਤੋਂ ਬਾਅਦ ਨਾਮੀ ਕਾਲਜਾਂ ਵਿੱਚ ਲੀਟ ਰਾਹੀਂ ਬੀ.ਟੈਕ ਵਿੱਚ ਦਾਖਲਾ ਲੈਂਦੇ ਹਨ। 30% ਦੇ ਕਰੀਬ ਵਿੱਦਿਆਰਥੀ ਨੋਕਰੀ ਦੇ ਚਾਹਵਾਨ ਹੁੰਦੇ ਹਨ ਤੇ ਉਹ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਮਪਨੀਆਂ ਵੱਲ ਰੁਖ ਕਰਦੇ ਹਨ। 10% ਵਿੱਦਿਆਰਥੀ ਉੱਦਮੀ ਬਣਨ ਦਾ ਰਾਹ ਚੁਣਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।