ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੋਂ ਤਕਨੀਕੀ ਸਿੱਖਿਆ
ਰਾਹੀਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀ.ਡੀ.ਟੀ.ਪੀ. ਸਕੀਮ ਦੀ ਉੱਘੇ
ਉਦਯੋਗ ਪਤੀ ਸ਼੍ਰੀ ਕੁੰਦਨ ਲਾਲ ਅਗਰਵਾਲ ਜੀ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਕਾਲਜ
ਜਲੰਧਰ ਵਿੱਚ 13ਵੀਂ ਮੀਟਿਂਗ ਹੋਈ।ਸਾਡੇ ਦੇਸ਼ ਦੇ 75ਵੇਂ ਸੁੰਤਰਤਾ ਦਿਵਸ ਦੇ ਮੌਕੇ
ਅਜਾਦੀ ਅਮ੍ਰਿਤ ਮਹਾਉਤਸਵ ਮਨਾਉਣ ਲਈ ਸਾਰੇ ਮੈਂਬਰਾਂ ਨੂੰ ਝੰਡੇ ਵੰਡੇ ਅਤੇ
ਇੱਕ ਮੈਬਰ ਸ਼੍ਰੀ ਪ੍ਰੇਮ ਸਾਗਰ ਜੀ ਨੇ ਦੇਸ਼ ਭਗਤੀ ਦਾ ਗੀਤ ਗਾਕੇ ਸਭ ਵਿੱਚ ਜੋਸ਼ ਭਰ
ਦਿੱਤਾ।ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਸਾਰਿਆਂ ਨੂੰ ਜੀ ਆਇਆਂ ਕਹਿਣ
ਉਪ੍ਰੰਤ ਅਜੰਡੇ ਤੇ ਵਿਸਥਾਰ ਪੂਰਵਕ ਚਰਚਾ ਕਰਵਾਈ ਗਈ ਅਤੇ ਸਾਲ 2021-22 ਦੇ
ਕੰਮਾਂ ਦੀ ਸਮੀਖਿਆ ਕੀਤੀ ਗਈ।ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ 2022-23 ਵਿੱਚ ਕਾਲਜ
ਦੇ ਦੋ ਸੈਂਟਰ ਪਿੰਡ ਢਿਲਵਾਂ ਅਤੇ ਕਿਸ਼ਨਗੜ੍ਹ ਵਿਖੇ ਸਕੂਲ ਬੈਗ ਬਣਾਏ ਜਾਣਗੇ।ਡੀ.ਸੀ.ਸਾਹਿਬ
ਦੇ ਨੁਮਾਇੰਦੇ ਇੰਜੀ. ਪੰਕਜ ਬਾਂਸਲ (ਪੀ.ਸੀ.ਐਸ.ਟਰੇਨੀ) ਨੇ ਇਹ ਸੁਝਾਅ ਦਿੱਤਾ ਕਿ
ਇਹਨਾਂ ਕੋਰਸਾਂ ਦੇ ਨਾਲ ਨਾਲ ਇੱਕ ਸੈਂਟਰ ਵਿੱਚ ਕੋਈ ਸਪੈਸ਼ਲ ਤਕਨੀਕੀ ਕੋਰਸ, ਜਿਸ ਤਰ੍ਹਾਂ
ਸੀ.ਐਨ.ਸੀ. ਮਸ਼ੀਨ ਟਰੇਨਿੰਗ ਹੈ, ਲੋਕਲ ਉਦਯੋਗਪਤੀਆਂ ਦੀ ਮੱਦਦ ਨਾਲ ਚਲਾਇਆ
ਜਾਵੇ।ਮਿਸ ਨੇਹਾ (ਸੀ. ਡੀ. ਕੰਸਲਟੈਂਟ) ਨੇ ਪਾਵਰ ਪੁਇੰਟ ਪ੍ਰਜੈਟੇਂਸ਼ਨ ਰਾਹੀਂ ਵੇਰਵੇ
ਸਹਿਤ ਜਾਣਕਾਰੀ ਦਿੱਤੀ।ਇਸ ਮੋਕੇ ਪ੍ਰਿੰਸੀਪਲ ਨੇ ਡੀ.ਸੀ ਸਾਹਿਬ ਦੇ ਨੁਮਾਇਦੇ ਨੂੰ ਬੇਨਤੀ
ਕੀਤੀ ਕਿ ਸੰਸਥਾ ਦਾ ਪਿਛਲੇ ਤਿੰਨ ਸਾਲ ਦਾ ਵਾਧੂ ਕੀਤਾ ਖਰਚਾ 11.22 ਲੱਖ ਰੁਪਏ ਦੀ
ਅਦਾਇਗੀ ਜੱਲਦੀ ਤੋਂ ਜੱਲਦੀ ਕੀਤੀ ਜਾਵੇ, ਤਾਂ ਕਿ ਕਰਮਚਾਰਿਆਂ ਦੀ ਤਨਖਾਹ ਦੀ ਅਦਾਇਗੀ ਕੀਤੀ
ਜਾ ਸਕੇ। ਕੋਵਿਡ-19 ਦੇ ਸਮਂੇ ਦੋਰਾਨ ਉਨ੍ਹਾਂ ਉੱਨਤ ਭਾਰਤ ਅਭਿਆਨ, ਆਤਮ ਨਿਰਭਰ
ਭਾਰਤ ਅਤੇ ਬੱਡੀ ਪ੍ਰੋਗਰਾਮ ਵਿੱਚ ਕਾਲਜ ਦੁਆਰਾ ਪਾਏ ਹੋਏ ਯੋਗਦਾਨ ਦਾ ਵਿਸਥਾਰ
ਪੂਰਵਕ ਚਾਨਣਾਂ ਪਾਇਆ।ਸਾਰੇ ਆਏ ਹੋਏ ਮੈਂਬਰਾਂ ਨੇ ਸੀ.ਡੀ.ਟੀ.ਪੀ. ਦੀ ਟੀਮ
ਦੁਆਰਾ ਕੀਤੇ ਹੋਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦੀ ਹੋਰ ਬਿੱਹਤਰੀ ਵਾਸਤੇ
ਆਪਣੇ ਕੀਮਤੀ ਸੁਝਾਅ ਅਤੇ ਆਸ਼ੀਰਵਾਦ ਦਿੱਤਾ। ਅਜੈ ਗੋਸੁਆਮੀ,  ਵਿਜੇ
ਸ਼ਰਮਾਂ,ਸ਼੍ਰੀ ਪ੍ਰੇਮ ਸਾਗਰ, ਕੁਲਵਿੰਦਰ ਬਾਘਾ (ਸਰਪੰਚ ਬੋਲੀਨਾ ਦੋਆਬਾ),
ਰਾਕੇਸ਼,  ਵਿਪੁਲ (ਖੇਤੀਬਾੜੀ ਵਿਭਾਗ), ਸੁੱਖਦੇਵ ਰਾਜ,  ਰਾਜੀਵ ਭਾਟੀਆ,
ਪ੍ਰਿੰਸ ਮਦਾਨ, ਰਾਕੇਸ਼ ਸ਼ਰਮਾ, ਪ੍ਰਦੀਪ,  ਜਸਵਿੰਦਰ ਸਿੰਘ,
ਸੁਰੇਸ਼ ਕੁਮਾਰ,  ਮਨੋਜ ਕੁਮਾਰ ਅਤੇ ਹੋਰ ਸ਼ਾਮਿਲ ਸਨ।ਜਿੱਥੇ ਇੰਟ੍ਰਨਲ ਕੁਆਰਡੀਨੇਟਰ
ਕਸ਼ਮੀਰ ਕੁਮਾਰ ਨੇ ਮੰਚ ਦਾ ਸੰਚਾਲਣ ਕੀਤਾ ਉੱਥੇ ਪਿੰ੍ਰਸੀਪਲ  ਵਿਜੇ ਕੁਮਾਰ
ਸ਼ਰਮਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਹ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ
ਵਿੱਚ ਸੰਪਨ ਹੋਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।