ਮੇਹਰ ਚੰਦ ਪਾਲੀਟੈਕਨਿਕ ਕਾਲਜ ਵੱਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ “ਖੇਲੋ ਇੰਡੀਆ” ਦੇ ਨਾਮ ਅਧੀਨ ਮਨਾਇਆ ਗਿਆ। ਇਸ ਮੌਕੇ ਸਪੋਰਟਸ ਪ੍ਰਧਾਨ ਸ਼੍ਰੀ ਵਿਕਰਮਜੀਤ ਸਿੰਘ ਸੰਘੋਤਰਾ ਦੀ ਸਹਾਇਤਾ ਨਾਲ ਸਟਾਫ ਮੈਂਬਰਾਂ ਲਈ ਮਨੋਰੰਜਨਕ ਖੇਡਾਂ ਦਾ ਆਯੋਜਨ ਕੀਤਾ ਗਿਆ।

ਇਹਨਾਂ ਖੇਡਾਂ ਦਾ ਮੁੱਖ ਉਦੇਸ਼ ਸਟਾਫ ਮੈਂਬਰਾਂ ਦੇ ਸ਼ਾਰੀਰੀਕ ਤੇ ਮਾਨਸਿਕ ਵਿਕਾਸ ਨੂੰ ਉਤਸਾਹਿਤ ਕਰਨਾ ਸੀ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਖੇਡਾਂ ਦਾ ਪੂਰੀ ਤਰ੍ਹਾਂ ਆਨੰਦ ਮਾਣਿਆ। ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਇਸ ਮੌਕੇ ਸਮੁੱਚੇ ਸਟਾਫ ਅਤੇ ਸਪੋਰਟਸ ਟੀਮ ਨੂੰ ਵਧਾਈ ਦਿੱਤੀ। ਉਹਨਾਂ ਸਟਾਫ ਨੂੰ ਪ੍ਰੇਰਿਤ ਕੀਤਾ ਕਿ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ।
ਮੇਜ ਤੇ ਪਏ ਗਿਲਾਸਾਂ ਨੂੰ ਦੂਰੋਂ ਖਿਦੋ ਨਾਲ ਫੁੰਡਣ ਵਾਲੀ ਇਸ ਅਲੌਕਿਕ ਖੇਡ ਦੀ ਪੁਰਸ਼ ਸਟਾਫ ਸ਼੍ਰੇਣੀ ਵਿੱਚ ਸ਼੍ਰੀ ਹਨੀਸ਼ ਕੁਮਾਰ (ਸੀ.ਐਸ.ਈ .) ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਸ਼੍ਰੀ ਇੰਦਰਜੀਤ ਸਿੰਘ (ਵਰਕਸ਼ਾਪ) ਦੂਜੇ ਸਥਾਨ ’ਤੇ ਰਹੇ। ਮਹਿਲਾ ਸਟਾਫ ਸ਼੍ਰੇਣੀ ਵਿੱਚ ਮੈਡਮ ਪ੍ਰੀਆ (ਸੀ.ਐਸ.ਈ .) ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਮੈਡਮ ਪ੍ਰੀਤ ਕੰਵਲ (ਇਲੈਕਟ੍ਰਾਨਿਕਸ) ਦੂਜੇ ਸਥਾਨ ’ਤੇ ਰਹੀ।
ਸਮਾਗਮ ਦੌਰਾਨ ਪ੍ਰਿੰਸੀਪਲ ਵਲੋਂ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਖ਼ਾਸ ਤੌਰ ’ਤੇ ਖੇਡ ਪ੍ਰਧਾਨ ਵਿਕਰਮਜੀਤ ਸਿੰਘ ਸੰਘੋਤਰਾ , ਗਗਨਦੀਪ ਅਤੇ ਉਨ੍ਹਾਂ ਦੀ ਟੀਮ ਦੀ ਸਰਾਹਨਾ ਕੀਤੀ। ਇਸ ਮੌਕੇ ਸਾਰੇ ਵਿਭਾਗ ਮੁਖੀ ਅਤੇ ਸਟਾਫ ਮੈਂਬਰ ਵੀ ਹਾਜ਼ਰ ਰਹੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।