
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਨੁਮਾਈ ਹੇਠ ਪੋ੍ਰ. ਕਸ਼ਮੀਰ ਕੁਮਾਰ (ਮੁੱਖੀ ਵਿਭਾਗ) ਦੁਆਰਾ ਅੱਜ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਵਿੱਚ ਪ੍ਰੋਜੈਕਟ ਪੇਟੈਂਟ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਇਹ ਸੈਮੀਨਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ , ਸੁਪਰੀਮ ਕੋਰਟ ਆਫ ਇੰਡੀਆ ਤੋਂ ਆਏ ਮਾਹਿਰ ਐਡਵੋਕੇਟ ਮਿਸ ਪ੍ਰਾਰਥਨਾਂ ਦੁੱਗਲ ਵਲੌਂ ਮੁੱਖ ਬੁਲਾਰੇ ਦੀ ਭੁਮੀਕਾ ਨਿਭਾਈ ਗਈ। ਇਸ ਸੈਮੀਨਾਰ ਵਿੱਚ ਵਿਦਿਆਰਥੀਆ ਨੂੰ ਆਪਣੇ ਵਲੋਂ ਤਿਆਰ ਕੀਤੇ ਗਏ ਪ੍ਰਾਜੈਕਟਾਂ ਨੂੰ ਪੇਟੈਂਟ ਕਰਵਾਉਣ ਸਬੰਧੀ ਕਾਨੂੰਨੀ ਨੁੱਕਤੇ ਦੱਸੇ ਗਏ।ਜਿੱਥੇ ਇਸ ਸੈਮੀਨਾਰ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾ ਦੇ ਲੱਗ-ਭੱਗ 70 ਵਿਦਿਆਰਥੀਆਂ ਨੇ ਭਾਗ ਲਿਆ ਉੱਥੇ ਇਲੈਕਟ੍ਰੀਕਲ ਵਿਭਾਗ ਦਾ ਸਾਰਾ ਸਟਾਫ਼ ਵੀ ਮੌਜੂਦ ਰਿਹਾ।ਅੰਤ ਵਿੱਚ ਮਾਣਯੋਗ ਪ੍ਰਿੰਸੀਪਲ ਜੀ ਨੇ ਖੁਸ਼ ਹੋ ਕੇ ਮੁੱਖ ਬੁਲਾਰੇ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਦੀ ਗੱਲ ਕਹੀ । ਪੋ੍ਰ. ਵਿਕ੍ਰਮਜੀਤ ਸਿੰਘ (ਇੰਚਾਰਜ਼ ਆਈ.ਪੀ.ਆਰ) ਦੇ ਅਥਾਹ ਯਤਨਾਂ ਸਦਕਾ ਇਹ ਸੈਮੀਨਾਰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪਨ ਹੋਇਆ।