ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ, ਲੋੜਬੰਦ ਅਤੇ ਬੇਰੋਜਗਾਰ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਪਿੰਡ ਢਿਲਵਾਂ (ਕਪੂਰਥਲਾ) ਵਿਖੇ ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਮਿੱਤੀ 28 ਤੋਂ 30 ਮਾਰਚ, 2022 ਤੱਕ ਇੱਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਇਹ ਇਸ ਵ੍ਹਰੇ ਦਾ ਪੰਜਵਾਂ ਮੇਲਾ ਸੀ।ਜਿੱਥੇ ਸ਼੍ਰੀ ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਗਈ ਉੱਥੇ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੱਤਾ।ਮੇਲੇ ਦੌਰਾਨ ਲੋਕਾਂ ਨੂੰ ਪਾਣੀ ਦੀ ਬੱਚਤ ਅਤੇ ਸੂਰਜੀ ਊਰਜਾ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ।ਇੰਟ੍ਰਨਲ ਕੁਆਰਡੀਨੇਟਰ ਵਲੋਂ ਭਾਰਤ ਨੂੰ ਉਨੱਤ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗੀ।ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਵਲੋਂ ਭਾਂਤ-ਸੁਭਾਂਤੇ ਪੋਦੇ ਲਗਾਏ ਗਏ।ਉੱਥੇ ਮੈਡਮ ਨੇਹਾ ਸੀ.ਡੀ ਕੰਨਸਲਟੇਂਟ ਵਲੋਂ ਆਈਆਂ ਹੋਈਆਂ ਸਾਰੀਆ ਵਿੱਦਿਆਰਥਣਾਂ ਨੂੰ ਨਾਰੀ ਸ਼ਕਤੀ ਬਾਰੇ ਜਾਗਰੁਕ ਕੀਤਾ ਗਿਆ।ਕੰਪਿਊਟਰ ਐਪਲੀਕੇਸ਼ਨ, ਕਟਿੰਗ-ਟੇਲਰਿੰਗ ਅਤੇ ਬਿਉਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਂਾ ਦੀ ਨੁਮਾਇਸ਼ ਲਗਾਈ ਗਈ।ਇਸ ਮੁਬਾਰਕ ਮੋਕੇ ਤੇ ਜਿਥੇ ਵਿੱਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾ ਕੇ ਆਪਣੇ ਹੁਨਰ ਦਾ ਮੁਜ੍ਹਾਰਾ ਕੀਤਾ ਉਥੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।ਬੱਚਿਆ ਨੇ ਨਸ਼ਿਆਂ ਦੀ ਰੋਕ ਥਾਮ,ਭਰੂਨ ਹੱਤਿਆ, ਭ੍ਰਿਸ਼ਟਾਚਾਰ ਅਤੇ ਸਵੱਛ ਭਾਰਤ ਅਭਿਆਨ ਤੇ ਸੈਮੀਨਾਰ ਵੀ ਦਿੱਤੇ।ਸੀ.ਡੀ.ਟੀ.ਪੀ ਵਿਭਾਗ ਵਲੋਂ ਤਕਨੀਕੀ ਪ੍ਰਦਰਸ਼ਨੀਆਂ ਮੇਲੇ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਕੁਦਰਤ ਦੀ ਸੁੰਦਰਤਾ”,“ਉਰਜਾ ਦੀ ਬੱਚਤ”,“ਨਸ਼ਿਆਂ ਦੀ ਰੋਕ ਥਾਮ” ਅਤੇ “ਉਨੱਤ ਭਾਰਤ ਅਭਿਆਨ” ਸੰਭਧੀ ਰੰਗੀਨ ਇਸ਼ਤਿਹਾਰ ਜਾਰੀ ਕੀਤੇ ਗਏ।ਜਿਥੇ ਅੱਬਲ ਰਹਿਣ ਵਾਲੀਆ ਵਿੱਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਆਪਣਾ ਕੋਰਸ ਪੂਰਾ ਕਰਨ ਵਾਲੀਆ ਵਿੱਦਿਆਰਥਣਾਂ ਨੂੰ ਸ੍ਰਟੀਫਿਕੇਟ ਵੰਡੇ ਗਏ ਤਾਂਕਿ ਉਹ ਆਪਣਾ ਰੋਜਗਾਰ ਪ੍ਰਾਪਤ ਕਰਕੇ ਪੈਰਾਂ ਤੇ ਖੜ ਸਕਣ।ਪ੍ਰਸਾਰ ਕੇਦਰ ਵਲੋਂ ਵੱਖ-ਵੱਖ ਟਰੇਡਾਂ ਦੇ ਸ਼੍ਰੀ ਕੁਨਾਲ ਅਰੌੜਾ, ਮੈਡਮ ਦਲਜੀਤ ਕੌਰ, ਤਰਨਦੀਪ ਕੋਰ ਅਤੇ ਕੀਰਨਦੀਪ ਕੋਰ ਸ਼ਾਮਿਲ ਸਨ।ਮਾਨਯੋਗ ਸ਼੍ਰੀ ਹਰਜੀਤ ਸਿੰਘ ਢਿਲੋ (ਚੇਅਰਮੈਨ) ਜੀ ਨੇ ਯੂ.ਕੇ ਤੋਂ ਟੈਲੀਫ਼ੋਨ ਰਾਹੀਂ ਕੈਂਪ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਜਿਥੇ ਕੁਨਾਲ ਅਰੋੜਾ ਜੀ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਓੁਥੇ ਇਹ ਤਕਨੀਕੀ ਮੇਲਾ ਸਭਨਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।