ਤਕਨੀਕੀ ਸਿੱਖਿਆ ਪ੍ਰਤੀ ਵਧੇਰੇ ਜਾਗਰੂਕ ਹੋਣ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀ, ਮਿਤੀ 28-04-2022 ਤੋ 30-04-2022 ਤੱਕ ਇੱਕ ਤਕਨੀਕੀ ਵਿੱਦਿਅਕ ਦੌਰੇ ਤੇ ਗਏ।ਇਸ ਦੌਰਾਨ ਉਹਨਾਂ ਭਾਖੜਾ ਡੈਮ (ਨੰਗਲ) , ਗੁਰੁੂ ਗੋਬਿੰਦ ਸਿੰਘ ਸੂਪਰ ਥਰਮਲ ਪਾਵਰ ਪਲਾਂਟ (ਰੋਪੜ), ਪੈਡਾ ਸੋਲਰ ਪੈਸਵ ਕੰਪਲਕਸ (ਚੰਡੀਗੜ੍ਹ) , ਜਲ ਸ਼ਕਤੀ ਹਾਈਡਰੋ ਪਾਵਰ ਪਲਾਂਟ (ਸ਼ਿਮਲਾ) ਦੀ ਯਾਤਰਾ ਕੀਤੀ।ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਤੋ ਬਾਅਦ ਉਨ੍ਹਾਂ ਰਸਤੇ ਵਿੱਚ ਬਹੁਤ ਸਾਰੇ ਪੋਣ ਬਿਜਲੀ ਘਰ ਅਤੇ ਕੁੱਦਰਤੀ ਦ੍ਰਿਸ਼ਾ ਦਾ ਆਨੰਦ ਮਾਣਿਆ। ਇਸ ਦੋਰਾਨ ਉਨ੍ਹਾਂ ਰੋੌਕ-ਗਾਰਡਨ, ਸੁਖਨਾ ਲੇਕ, ਰੋਜ ਗਾਰਡਨ, ਪਿੰਜੌਰ ਗਾਰਡਨ, ਜਾਖੂ ਮੰਦਰ ਅਤੇ ਹੋਰ ਪਿਕਨਿਕ ਸਥਾਨਾਂ ਦੀ ਯਾਤਰਾ ਕੀਤੀ।ਜਿੱਥੇ ਵਿੱਦਿਆਰਥੀ ਵੱਖ-ਵੱਖ ਨਵੀਆਂ ਤਕਨੀਕਾਂ ਤੋਂ ਜਾਣੁੂ ਹੋਏ ਉੱਥੇ ਉਨ੍ਹਾਂ ਠੰਡੀਆਂ ਅਬਾਦੀਆਂ ਵਿੱਚ ਖੂਬ ਮਨੋਰੰਜਨ ਕੀਤਾ।ਇਸ ਟੂਰ ਦੀ ਅਗਵਾਈ  ਵਿਕਰਮਜੀਤ ਸਿੰਘ ਅਤੇ  ਅਰਵਿੰਦ ਦੱਤਾ ਨੇ ਕੀਤੀ।ਇਸ ਮੁਬਾਰਕ ਮੋੌਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ, ਮੁੱਖੀ iੋਵਭਾਗ  ਦਿੱਲਦਾਰ ਸਿੰਘ ਰਾਣਾ ਅਤੇ  ਕਸ਼ਮੀਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਹ ਵਿੱਦਿਅਕ ਦੋਰਾ ਵਿਦਿਆਰਥੀਆਂ ਲਈ ਅਭੁੱਲ ਯਾਦ ਬਣ ਗਿਆ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।