ਉਨਤ ਭਾਰਤ ਅਭਿਆਨ ਸਕੀਮ ਅਧੀਨ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਅੱਜ ਇੱਕ “ਹਰਬਲ ਗਾਰਡਨ” ਦੀ ਸਥਾਪਨਾ ਕੀਤੀ ਗਈ। ,ਦਾਲਚੀਨੀ ਆਮਲਾ, ਮੂਸਲੀ, ਬਹੇੜਾ, ਹਰੜ, ਹਿੰਗ , ਪੁਦੀਨਾ, ਤੁਲਸੀ, ਕਵਾਰ ਗੰਧਲ, ਹਰਿੰਡ, ਨਿੰਮ, ਗਿਲੋੋ, ਸਰਪਗੰਧਾ, ਕਸੂਟੀ, ਸਦਾ-ਬਹਾਰ, ਇਮਲੀ, ਧਤੂਰਾ, ਅਰਜੁਨ, ਪਪੀਤਾ, ਲੌਂਗ, ਛੋਟੀ ਇਲਾਇਚੀ, ਚੀਲ, ਕਿਕਰ (ਬਬੂਲ) , ਨਿਆਜਬੋ, ਅਮਲਤਾਸ, ਲੈਮਨ ਗਰਾਸ, ਅਸ਼ੋਕਾ, ਬਿੱਲ ਅਤੇ ਹੋਰ ਸਜਾਵਟੀ, ਫੁੱਲ-ਦਾਰ ,ਫ਼ਲ੍ਹ-ਦਾਰ, ਦਵਾ-ਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਰੁੱਖਾ ਦੀ ਮਹੱਤਤਾ ਦੱਸਦੇ ਹੋਏ  ਕਸ਼ਮੀਰ ਕੁਮਾਰ (ਕੌਆਰਡੀਨੇਟਰ) ਜੀ ਨੇ ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਰੱਖਿਆ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਅਤੇ ਉੱਥੇ ਸਾਰੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਅਤੇ ਅਤੇ ਰੁੱਖ ਬਚਾਉਣ ਲਈ ਪ੍ਰੇਰਿਤ ਕੀਤਾ।ਪ੍ਰੋਫੈਸਰ ਸੰਦੀਪ ਕੁਮਾਰ ਜੀ ਨੇ ਦਵਾ-ਦਾਰ ਪੋਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਰੁੱਖਾ ਨੂੰ ਸਾਡਾ ਜੀਵਨ ਸਾਥੀ ਦੱਸਿਆ।ਇਸ ਮੁਬਾਰਕ ਮੌਕੇ ਤੇ ਸ਼੍ਰੀ ਜੇ.ਐਸ. ਘੇੜਾ, ਸ਼੍ਰੀ ਰਾਜੀਵ ਸ਼ਰਮਾ, ਮਿਸ ਨੇਹਾ (ਸੀ. ਡੀ. ਕੰਸਲਟੈਂਟ) , ਰਾਮੇਸ਼ ਮਾਲੀ ਅਤੇ ਬਹੁਤ ਸਾਰੇ ਵਿਦਿਆਰਥੀ ਮੌਜੂਦ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋ ਵਿਦਿਆਰਥੀਆਂ ਨੂੰ ਪੌਦਿਆਂ ਦੀ ਸਾਭ-ਸੰਭਾਲ ਸਬੰਧੀ ਅਹਿਦ ਕਰਾਉਂਦਿਆਂ ਅਤੇ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਣ ਨੂੰ ਬਚਾਉਣਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।