ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਅਤੇ ਪੋ੍ਰ. ਕਸ਼ਮੀਰ ਕੁਮਾਰ ਜੀ ਦੀ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਟ੍ਰੀਕਲ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਛੇ ਹਫ਼ਤੇ ਦੀ ਇੰਡਸਟ੍ਰੀਅਲ ਟ੍ਰੇਨਿਗ ਸੰਪਨ ਹੋਈ । ਚੋਥਾ ਸਮੈਸਟਰ ਖਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਛੇ ਹਫਤਿਆਂ ਲਈ ਉਦਯੋਗਿਕ ਖੇਤਰ ਵਿਚ ਭੇਜਿਆ ਜਾਂਦਾ ਹੈ। ਤਾਂ ਕਿ ਉਹ ਆਪਣੇ ਕੰਮ ਪ੍ਰਤੀ ਮੁਹਾਰਤ ਹਾਸਿਲ ਕਰਕੇ ਸਮੇਂ ਦੇ ਹਾਣੀ ਬਣ ਸਕਣ। ਵਿਦਿਆਰਥੀਆਂ ਨੂੰ ਇਲੈਟ੍ਰੀਕਲ ਨਾਲ ਸਬੰਧਿਤ ਵੱਖ – ਵੱਖ ਖੇਤਰਾਂ ਵਿਚ ਜਿਵੇ ਕਿ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਿਟਡ , ਏ ਸਟਾਰ ਪਾਵਰ ਅਤੇ ਸਵਿਚ ਗੇਅਰ, ਇੰਨਵੋਟੈਕ, ਦੋਆਬਾ ਇਲੈਟ੍ਰੀਕਲ , ਕਲਸੀਮੈਟਲ ਵਰਕਸ, ਮਲਟੀਟੈਕ ਇੰਟੀਚਿਊਟ ਅਤੇ ਆਸ-ਪਾਸ ਦੇ ਇਲੈਟ੍ਰੀਕਲ ਨਾਲ ਸਬੰਧਤ ਅਦਾਰਿਆ ਵਿਚ ਭੇਜਿਆ ਗਿਆ ਸੀ, ਹੁਣ ਆਪਣੀ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਪੰਜਵੇ ਸਮੈਸਟਰ ਵਿਚ ਉਹ ਆਪਣੀ ਪੜਾਈ ਸ਼ੁਰੂ ਕਰਨਗੇ। ਟ੍ਰਨਿੰਗ ਦੋਰਾਨ ਉਨ੍ਹਾਂ ਦੀ ਦੇਖ- ਰੇਖ ਕਲਾਸ ਇੰਨਚਾਰਜ ਮੈਡਮ ਸਿਮ੍ਰਤਪਾਲ ਕੌਰ ਅਤੇ ਸਮੂਹ ਸਟਾਫ ਨੇ ਕੀਤੀ। ਜਿੱਥੇ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਪ੍ਰਤੀ ਐਕਪੋਜਰ ਮਿਲਿਆ ਹੈ ਉੱਥੇ ਉਨ੍ਹਾਂ ਨੂੰ ਕੰਮ ਸਿੱਖ ਕੇ ਅਦਰੂਨੀ ਖੁਸ਼ੀ ਪ੍ਰਾਪਤ ਹੋਈ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।