ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿੰਗ ਵਲੋਂ ਪਲੈਟੀਨਮ ਜੁਬਲੀ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਕਸ਼ਮੀਰਾ ਸਿੰਘ ਚੈਰੀਟੇਬਲ ਹਸਪਤਾਲ ਦੇ ਬੱਲਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ 50 ਵਿਦਿਆਰਥੀਆਂ ਵਲੋੰ ਖੂਨ ਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਪਰਨੀਤ ਸਿੰਘ ਮਿਨਹਾਸ ਡਿਪਟੀ ਡਾਇਰੈਕਟਰ ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਅਤੇ ਸ. ਮਨਿੰਦਰਪਾਲ ਸਿੰਘ ਗਿੱਲ ਜੀ.ਐਮ ਰੋਡਵੇਜ਼ ਜਲੰਧਰ ਨੇ ਕੀਤਾ। ਮੁੱਖ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਪਰਨੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਸਰਟੀਫਿਕੇਟ ਵੀ ਵੰਡੇ। ਪਰਨੀਤ ਸਿੰਘ ਮਿਨਹਾਸ ਅਤੇ ਸ. ਮਨਿੰਦਰਪਾਲ ਸਿੰਘ ਗਿੱਲ ਨੇ ਕਾਲਜ ਦੀ ਆਟੋਮੋਬਾਇਲ ਲੈਬ ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੇੰ ਪ੍ਰੋਜੈਕਟਾਂ ਲਈ ਟਿਪਸ ਦਿੱਤੇ । ਇਸ ਖੂਨਦਾਨ ਕੈਂਪ ਦਾ ਆਯੋਜਨ ਕਰਨ ਲਈ ਸ੍ਰੀ ਦਰਗੇਸ਼ ਕੁਮਾਰ ਚੇਚੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੋਕੇ ਤੇ ਐਡਵੋਕੇਟ ਸ. ਕਮਲਜੀਤ ਸਿੰਘ ਹੁੰਦਲ, ਸ਼੍ਰੀ ਵਰਿੰਦਰ ਸ਼ਰਮਾ , ਸ਼੍ਰੀ ਗਗਨਦੀਪ ਸਿੰਘ ਅਤੇ ਰਾਜੀਵ ਸਰਮਾ ਸ਼ਾਮਲ ਹੋਏ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।