ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਬਾਬਾ ਜੀ ਦੀ ਫੋਟੋ ਤੇ ਤਿਲਕ ਲਗਾਇਆ ਅਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ। ਬਾਬਾ ਜੀ ਦੀ ਅਰਦਾਸ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ। ਬਾਬਾ ਜੀ ਦੇ ਬਾਰੇ ਅਧਿਆਤਮਕ ਤੌਰ ਤੇ ਸ. ਤਿਰਲੋਕ ਸਿੰਘ ਵਰਕਸ਼ਾਪ ਸੁਪਰਡੈਂਟ ਵਲੋਂ ਦੱਸਿਆ ਗਿਆ। ਮੰਚ ਸੰਚਾਲਨ ਸ੍ਰੀ ਦੁਰਗੇਸ਼ ਚੇਚੀ ਨੇ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅਤੇ ਤਕਨੀਕੀ ਗਿਆਨ ਦੀ ਵਰਤੋਂ ਕਰਕੇ ਲੋਕ ਭਲਾਈ ਦੇ ਕੰਮ ਕਰਨ ਦੀ ਵਿਦਿਆਰਥੀਆਂ ਨੂੰ ਸੰਹੁ ਚੁਕਾਈ।ਉਹਨਾਂ ਵਰਕਸ਼ਾਪ ਸਟਾਫ ਨੂੰ ਬੇਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਤੇ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਵਿਭਾਗ ਮੁੱਖੀਆਂ ਨੇ ਵੀ ਸੰਬੋਧਤ ਕੀਤਾ।ਅੰਤ ਵਿੱਚ ਸਟਾਫ ਅਤੇ ਵਿਦਿਅਰਥੀਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ ।ਇਸ ਸਮਾਗਮ ਵਿੱਚ ਸ੍ਰੀ ਸੰਜੇ ਬਾਂਸਲ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਤ੍ਰਿਲੋਕ ਸਿੰਘ, ਸ. ਸੁਰਜੀਤ ਸਿੰਘ , ਸ੍ਰੀ ਦਰੁਗੇਸ਼ ਕੁਮਾਰ, ਮੈਡਮ ਮੰਜੂ , ਮੈਡਮ ਮੀਨਾ, ਮੈਡਮ ਰੀਚਾ, ਸ੍ਰੀ ਮੋਹਿਤ ਸਾਹਿਦੇਵ, ਸ੍ਰੀ ਨਰੇਸ਼ ਕੁਮਾਰ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਜਤਿੰਦਰ ਕੁਮਾਰ ਤੇ ਰਿਤੇਸ਼ ਕੁਮਾਰ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।