ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਆਯੋਜਿਤ ਇਨੋਟੈਕ 2025 ਵਿੱਚ ਕਈ ਇਨਾਮ ਜਿੱਤੇ।
ਡਾ. ਜਗਰੂਪ ਸਿੰਘ (ਪ੍ਰਿੰਸੀਪਲ) ਅਤੇ ਸ਼੍ਰੀ ਰਜੀਵ ਭਾਟੀਆ (ਇੰਚਾਰਜ, ਵਿਦਿਆਰਥੀ ਚੈਪਟਰ) ਦੀ ਰਹਨੁਮਾਈ ਹੇਠ, ਮੇਹਰ ਚੰਦ ਪੋਲਿਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁੱਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਆਯੋਜਿਤ ਇੰਨੋ-ਟੈੱਕ 2025 ਵਿੱਚ ਹਿੱਸਾ ਲਿਆ ਅਤੇ ਪ੍ਰੋਜੈਕਟ ਡਿਸਪਲੇ ਇਵੈਂਟ ਵਿੱਚ ਕਈ ਇਨਾਮ ਜਿੱਤੇ। ਆਟੋਮੋਬਾਈਲ ਕੈਟਿਗਰੀ ਅੰਦਰ, ਰਾਜਨੀਸ਼ ਸ਼ਰਮਾ, ਸਾਹਜਨੀਤ, ਗਗਨਪ੍ਰੀਤ ਅਤੇ ਸ਼ਿਵਮ (ਪ੍ਰੋਜੈਕਟ: ਮੋਟਰ ਬਾਈਕ ਦੀ ਵਾਇਰਲੈੱਸ ਚਾਰਜਿੰਗ ਸਿਸਟਮ) ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ ਵਲੋਂ ਪਹਿਲਾ ਇਨਾਮ ਅਤੇ ਨਕਦ 7000 ਰੁਪਏ ਜਿੱਤਣ ਵਿੱਚ ਕਾਮਯਾਬ ਰਹੇ। ਸੌਰਵ, ਗਗਨਦੀਪ, ਰਫ਼ੀਕ ਅਤੇ ਅਭਿਸ਼ੇਕ (ਪ੍ਰੋਜੈਕਟ: ਵਾਹਨ ਉਤਸਰਜਨ ਨਿਯੰਤਰਣ ਪ੍ਰਣਾਲੀ) ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ ਵਲੋਂ ਦੂਜਾ ਇਨਾਮ ਅਤੇ ਨਕਦ 5000 ਰੁਪਏ ਹਾਸਲ ਕਰਨ ਵਿੱਚ ਕਾਮਯਾਬ ਰਹੇ। ਸਾਫਟਵੇਅਰ ਕੈਟਿਗਰੀ ਵਿੱਚ, ਦੀਨੇਸ਼, ਅਰਵਿੰਦ, ਹਰਸ਼ ਅਤੇ ਅੰਸ਼ ਸ਼ਰਮਾ (ਪ੍ਰੋਜੈਕਟ: ਸਟਾਕ ਮਾਰਕੇਟ ਭਵਿੱਖਵਾਣੀ) ਸੀ.ਐਸ.ਈ ਵਿਭਾਗ ਵਲੋਂ ਪਹਿਲਾ ਇਨਾਮ ਅਤੇ ਨਕਦ 7000 ਰੁਪਏ ਜਿੱਤਣ ਵਿੱਚ ਸਫਲ ਰਹੇ। ਮੈਕੈਟ੍ਰੋਨਿਕ ਕੈਟਿਗਰੀ ਵਿੱਚ, ਹਿਮਾਂਸ਼ੂ ਪਰਮਾਰ, ਪ੍ਰਕਾਸ਼ਦੀਪ ਸਿੰਘ, ਵਿਜੈ ਸਾਹ ਅਤੇ ਪ੍ਰੋਮਿਲਾ (ਪ੍ਰੋਜੈਕਟ: ਐਮਰਜੈਂਸੀ ਮੈਡੀਕਲ ਕਿਓਸਕ) ਈ.ਸੀ.ਈ ਵਿਭਾਗ ਵਲੋਂ ਦੂਜਾ ਇਨਾਮ ਅਤੇ ਨਕਦ 5000 ਰੁਪਏ ਜਿੱਤਣ ਵਿੱਚ ਕਾਮਯਾਬ ਰਹੇ।
ਡਾ. ਜਗਰੂਪ ਸਿੰਘ (ਪ੍ਰਿੰਸੀਪਲ) ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼੍ਰੀ ਰਜੀਵ ਭਾਟੀਆ (ਇੰਚਾਰਜ, ਵਿਦਿਆਰਥੀ ਚੈਪਟਰ), ਸ਼੍ਰੀ ਪ੍ਰਿੰਸ ਮਦਾਨ (ਇੰਚਾਰਜ, ਈ.ਸੀ.ਈ ਅਤੇ ਸੀ.ਐਸ.ਈ ਵਿਭਾਗ), ਸ਼੍ਰੀ ਸੁਧਾਂਸ਼ੂ ਨਾਗਪਾਲ (ਇੰਚਾਰਜ, ਆਟੋਮੋਬਾਈਲ ਇੰਜੀਨੀਅਰਿੰਗ), ਸ਼੍ਰੀ ਅਮਿਤ ਖੰਨਾ (ਲੇਕਚਰਾਰ, ਸਿਵਿਲ ਇੰਜੀਨੀਅਰਿੰਗ), ਸ਼੍ਰੀ ਮਨੀਸ਼ ਸਚਦੇਵਾ (ਲੇਕਚਰਾਰ, ਈ.ਸੀ.ਈ), ਸ਼੍ਰੀ ਸਾਹਿਲ (ਲੇਕਚਰਾਰ, ਆਟੋਮੋਬਾਈਲ ਇੰਜੀਨੀਅਰਿੰਗ) ਸ਼੍ਰੀ ਵਰਿੰਦਰ (ਲੈਕਚਰਾਰ, ਆਟੋਮੋਬਾਈਲ ਇੰਜੀਨੀਅਰਿੰਗ)ਅਤੇ ਸ਼੍ਰੀ ਹਨੀਸ਼ ਕੌਸ਼ਲ (ਲੇਕਚਰਾਰ, ਸੀ.ਐਸ.ਈ) ਦੀ ਵਿਦਿਆਰਥੀਆਂ ਨੂੰ ਦਿੱਤੀ ਗਈ ਮਦਦ ਅਤੇ ਮਾਰਗਦਰਸ਼ਨ ਲਈ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।