
ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਈ. ਸੀ. ਈ ਅਤੇ ਸੀ. ਐਸ. ਈ ਵਿਭਾਗ ਦੇ
ਵਿਦਿਆਰਥੀਆਂ ਨੇ ਪੰਜਾਬ ਤਕਨੀਕੀ ਸਿਖਿਆ ਬੋਰਡ ਦੀਆਂ ਪ੍ਰੀਖਿਆਂਵਾ ਵਿੱਚੋ ਛੇਵੇ
ਸਮੈਸਟਰ ਵਿੱਚ 80% ਤੋਂ ਵੱਧ ਨੰਬਰ ਲੈ ਕੇ ਪੰਜਾਬ ਸੂਬੇ ਵਿੱਚ ਪਹਿਲਾ ਅਤੇ ਦੂਸਰਾ
ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੀ.
ਐਸ. ਬੀ. ਟੀ. ਈ. ਐਡ ਆਈ. ਟੀ ਵੱਲੋਂ ਆਏ ਹੋਏ ਮੈਰਿਟ ਸਰਟੀਫ਼ਿੳਮਪ;ਕੇਟ ਅਤੇ ਚੈਕ ਦੇਕੇ
ਸਨਮਾਨਿਤ ਕੀਤਾ ।
ਇਹਨਾਂ ਵਿੱਚ ਹਿਮਾਂਸ਼ੂ ਪਦਮ (ਸੀ. ਐਸ. ਈ) ਨੇ ਹਰ ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਪਹਿਲਾ
ਸਥਾਨ ਹਾਸਿਲ ਕਰਦੇ ਹੋਏ 7500/- ਦਾ ਇਨਾਮ, ਸ਼ਿਵਮ ਮਿਸ਼ਰਾ (ਈ. ਸੀ. ਈ) ਨੇ ਛੇਂਵੇਂ
ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ 7500/- ਦਾ ਇਨਾਮ
ਅਤੇ ਨਵਨੀਤ ਕੌਰ (ਸੀ. ਐਸ. ਈ) ਨੇ ਛੇਂਵੇਂ ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਦੂਜਾ
ਸਥਾਨ ਹਾਸਿਲ ਕਰਦੇ ਹੋਏ 5000/- ਦਾ ਇਨਾਮ ਚੈਕ ਦੇ ਰੂਪ ਵਿੱਚ ਜਿੱਤਿਆ।ਪ੍ਰਿੰਸੀਪਲ
ਸਾਹਿਬ ਨੇ ਇਹਨਾਂ ਨੂੰ ਭਵਿੱਖ ਵਿੱਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ
ਉਤਸਾਹਿਤ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਕਾਮਯਾਬੀ ਤੇ ਈ. ਸੀ. ਈ ਅਤੇ ਸੀ. ਐਸ. ਈ ਵਿਭਾਗ
ਮੁਖੀ ਸ਼ੀ੍ਰ ਪ੍ਰਿੰਸ ਮਦਾਨ ਅਤੇ ਸਮੂਹ ਸਟਾਫ਼ੳਮਪ; ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮਿਸ
ਪ੍ਰੀਤ ਕੰਵਲ, ਲੈਕਚਰਾਰ ਈ. ਸੀ. ਈ., ਸ਼ੀ੍ਰ ਮਨੀਸ਼ ਸਚਦੇਵਾ, ਲੈਕਚਰਾਰ ਈ. ਸੀ. ਈ, ਮਿਸ
ਦੇਵਿਕਾ, ਲੈਕਚਰਾਰ ਈ. ਸੀ. ਈ, ਮਿਸ ਪ੍ਰੀਤੀ, ਲੈਕਚਰਾਰ ਸੀ. ਐਸ. ਈ, ਸ਼੍ਰੀ ਹਨੀਸ਼, ਲੈਕਚਰਾਰ
ਸੀ. ਐਸ. ਈ, ਸ਼ੀ੍ਰ ਨਵਮ, ਲੈਕਚਰਾਰ ਸੀ. ਐਸ. ਈ, ਮਿਸ. ਪ੍ਰਿਆ, ਲੈਕਚਰਾਰ ਸੀ. ਐਸ. ਈ
ਅਤੇ ਮਿਸ. ਸਤਵਿੰਦਰ ਕੌਰ, ਲੈਕਚਰਾਰ ਸੀ. ਐਸ. ਈ ਹਾਜਰ ਸਨ।