ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਸਮੂਹ ਸਟਾਫ਼ ਅਤੇ ਵਿੱਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਅਤੇ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ। ਬਾਬਾ ਜੀ ਦੀ ਅਰਦਾਸ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ। ਬਾਬਾ ਜੀ ਦੇ ਬਾਰੇ ਅਧਿਆਤਮਕ ਤੋਰ ਤੇ ਸ. ਤ੍ਰਿਲੋਕ ਸਿੰਘ ਵਰਕਸ਼ਾਪ ਸੁਪਰਡੈਂਟ ਵਲੋਂ ਦੱਸਿਆ ਗਿਆ। ਮੰਚ ਸੰਚਾਲਨ ਸ੍ਰੀ ਦੁਰਗੇਸ਼ ਚੇਚੀ ਨੇ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅਤੇ ਮੁੱਖੀ ਵਿਭਾਗਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਤੇ ਚਾਨਣਾ ਪਾਇਆ। ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅਤੇ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਨਾਲ ਲੋਕ ਭਲਾਈ ਦੇ ਕੰਮ ਲੋੜਵੰਦਾ ਵਾਸਤੇ ਕਰਣ ਲਈ ਵਿੱਦਿਆਰਥੀਆਂ ਨੂੰ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਹਰ ਇਕ ਵਿਿਦਆਰਥੀਆਂ ਨੂੰ ਸਕਿਲ ਸਿੱਖਣ ਦਾ ਗਿਆਨ ਹਾਸਿਲ ਕਰਨ ਲਈ ਤਤਪਰ ਰਹਿਣ ਚਾਹੀਦਾ ਹੈ ਅਤੇ ਆਪਣਾ ਨਜਰੀਆਂ ਹਾਂ ਪੱਖੀ ਬਨਾਉਣਾ ਚਾਹੀਦਾ ਹੈ।ਅੰਤ ਵਿੱਚ ਸਟਾਫ ਅਤੇ ਵਿੱਦਿਅਰਥੀਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ ।ਇਸ ਸਮਾਗਮ ਵਿੱਚ ਡਾ. ਸੰਜੇ ਬਾਂਸਲ,ਡਾ. ਰਾਜੀਵ ਭਾਟੀਆ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਸੁਰਜੀਤ ਸਿੰਘ, ਸ੍ਰੀ ਤ੍ਰਿਲੋਕ ਸਿੰਘ,ਸ੍ਰੀ ਮੋਹਤ ਸਹਿਦੇਵ, ਸ੍ਰੀ ਮਨਮੋਹਨ ਸਿੰਘ, ਸ੍ਰੀ ਜਤਿੰਦਰ ਕੁਮਾਰ , ਸ. ਸੁਖਦੇਵ ਸਿੰਘ , ਸ਼੍ਰੀ. ਸੁਖਦੇਵ ਸਿੰਘ ਸੰਧੂ, ਸ਼੍ਰੀ ਐਸ. ਸੀ. ਤਨੇਜਾ, ਸ਼੍ਰੀ ਜੇ . ਐਸ. ਘੇੜਾ, ਸ. ਵਿਕਰਮ ਸਿੰਘ, ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀ ਗੌਰਵ ਸ਼ਰਮਾ, ਸ਼੍ਰੀਮਤੀ ਪ੍ਰੀਤ ਕਵਲ ਅਤੇ ਸ੍ਰੀ ਕੁਲਦੀਪ ਕੁਮਾਰ ਆਦਿ ਹਾਜ਼ਰ ਸਨ।