
ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਸਲਾਨਾ ਸਭਿਆਚਰਕ ਤੇ ਇਨਾਮ ਵੰਡ ਸਮਾਰੋਹ (ਸਰਿਜਨ-
22) 4 ਨੰਵਬਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਉੱਘੇ ਪੰਜਾਬੀ ਫਿਲਮ ਆਰਟਿਸਟ
ਗੁਰਪ੍ਰੀਤ ਘੁੱਗੀ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਦੱਸਿਆ ਕਿ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਜੀ ਦੇ ਨਾਲ ਸ. ਦਲਜਿੰਦਰ ਸਿੰਘ ਢਿੱਲੋ
ਏ.ਆਈ.ਜੀ., ਸੀ.ਆਈ.ਡੀ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਪ੍ਰਿੰਸੀਪਲ ਸਾਹਿਬ ਨੇ
ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਵੱਡਾ ਸਮਾਗਮ ਹੈ, ਜਿਸ ਲਈ ਸਟਾਫ ਅਤੇ
ਵਿਦਿਆਰਥੀ ਦਿਨ-ਰਾਤ ਮੇਹਨਤ ਕਰ ਰਹੇ ਹਨ। ਇਸ ਸਮਾਗਮ ਵਿੱਚ ਕਾਲਜ ਦੇ ਅਕਾਡਮਿਕ ਅਤੇ
ਸਭਿਆਚਾਰਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ
ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਇੰਟਰ ਪੋਲੀਟੈਕਨਿਕ ਯੂਥ ਫੈਸਟੀਵਲ ਵਿੱਚ ਇਨਾਮ
ਪ੍ਰਾਪਤ ਕਰਨ ਵਾਲੀਆਂ ਸਭਿਆਚਾਰਕ ਆਇਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ
ਵਿੱਚ ਜਸਟਿਸ ਐਨ.ਕੇ.ਸੂਦ, ਸ੍ਰੀ ਅਰਵਿੰਦ ਘਈ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਸ੍ਰੀ
ਅਜੇ ਗੋਸਵਾਮੀ, ਸੇਠ ਕੁੰਦਰ ਲਾਲਾ ਅਗਰਵਾਲ, ਕਾਂਉਸਲਰ ਜਗਦੀਸ਼ ਸਮਰਾਏ ਤੇ ਹੋਰ ਉਘੇ
ਪਤਵੰਤੇ ਸੱਜਣ ਅਤੇ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਣਗੇ।