
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਾਲ 2024-25 ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਸਤ ਦਿਨਾਂ (12ਅਗਸਤ ਤੋਂ 20ਅਗਸਤ) ਦਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁੱਭ ਆਰੰਭ 12ਅਗਸਤ ਨੂੰ ਹਵਨ ਸਮਾਰੋਹ ਦੇ ਦੁਵਾਰਾ ਕੀਤੀ ਗਈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਦਾ ਸ਼ੁਭ ਆਰੰਭ ਕੀਤਾ ਅਤੇ ਇਸ ਮੌਕੇ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ parents ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾਂਦੇ ਇੰਡਕਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਦੇ ਰੁਬਰੂ ਕਰਵਾਉਣਾ ਹੈ ਤੇ ਨਾਲ ਹੀ ਉਹਨਾਂ ਦੇ ਆਪਸੀ ਤਾਲਮੇਲ, ਸਟਾਫ ਨਾਲ ਗੱਲਬਾਤ, ਵਿਸ਼ਿਆ ਦੀ ਜਾਣਕਾਰੀ ਦੇ ਨਾਲ ਨਾਲ ਉਹਨਾਂ ਨੂੰ ਮੁੱਖ ਟੀਚੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਸਹਿਤਕ ਤੇ ਹੋਰ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਸ਼ਿਪੀ ਪ੍ਰਤਿਭਾ ਨੂੰ ਵੀ ਨਿਖਾਰਿਆ ਜਾਂਦਾ ਹੈ।
ਮੁੱਖੀ ਵਿਭਾਗ ਮੈਡਮ ਮੰਜੂ ਮਨਚੰਦਾ ਨੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ
ਕਾਲਜ ਦੇ ਕਾਇਦੇ ਕਾਨੂੰਨ ਸਮਝਾਏ ਤੇ ਨਾਲ ਹੀ ਅਨੁਸ਼ਾਸ਼ਨ ਵਿੱਚ ਰਹਿ ਕੇ ਗਿਆਨ ਅਤੇ ਹੁਨਰ ਵਲ ਧਿਆਨ ਦੇਣ ਲਈ ਪ੍ਰੇਰਿਆ।
ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਸੋਲੋ ਗੀਤ, ਸੋਲੋ ਡਾਂਸ, ਬੈਸਟ ਆਊਟ ਆਫ ਵੇਸਟ, ਕਵਿਤਾ ਅਤੇ ਪੋਸਟਰ ਮੇਕਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਨਸ਼ੇ, ਏਡਜ਼, ਖੂਨਦਾਨ ਸਬੰਧੀ ਵੀ ਮਾਹਿਰਾਂ ਨੇ ਜਾਣਕਾਰੀ ਦਿੱਤੀ। ਇਸ ਦੌਰਾਨ ਕਈ ਰੌਚਕ games ਵਿਦਿਆਰਥੀਆਂ ਨੂੰ ਖਿਲਵਾ ਕੇ ਜਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਹੱਲ ਕਰਨਾ ਸਿਖਾਇਆ।
ਵਿਦਿਆਰਥੀਆਂ ਨੇ ਨਵੇਂ ਰੁੱਖ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਸੰਕਲਪ ਲਿਆ। ਹੋਰ ਵਿਭਾਗਾਂ ਦੇ ਮੁਖੀਆਂ ਨੇ ਵੀ ਇਹਨਾਂ ਬੱਚਿਆਂ ਨੂੰ ਸੰਬੋਧਨ ਕੀਤਾ ਤੇ ਪੁਰਾਣੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜੇਤੂ ਵਿਦਿਆਰ- ਥੀਆਂ ਨੂੰ ਇਨਾਮ ਵੰਡੇ ਗਏ। ਇਸ ਪ੍ਰੋਗਰਾਮ ਵਿਚ ਸ੍ਰੀ ਅੰਕੁਸ਼ ਸ਼ਰਮਾ, ਮੈਡਮ ਪ੍ਰਤਿਭਾ, ਮੈਡਮ ਅੰਜੂ ਸ਼ਰਮਾ, ਸ਼੍ਰੀ ਕਮਲਕਾਂਤ, ਮੈਡਮ ਮਨਵੀਰ,ਮੈਡਮ ਰੀਆ ਅਤੇ ਮੈਡਮ ਅਰਪਣਾ ਨੇ ਭਾਗ ਲਿਆ।