ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹਰ ਦੂਜਾ ਸ਼ਨੀਵਾਰ ਇੰਡਸਟਰੀ ਡੇ ਵਜੋਂ ਮਨਾਇਆ ਜਾਂਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਦਿਨ ਹਰ ਇੱਕ ਵਿਭਾਗ ਵਲੋਂ ਇੰਡਸਟਰੀ ਦੇ ਮਾਹਿਰਾਂ ਨਾਲ ਆਨਲਾਈਨ ਵਿਦਿਆਰਥੀਆਂ ਦੀ ਗੱਲ-ਬਾਤ ਕਰਾਈ ਜਾਂਦੀ ਹੈ, ਜੋ ਕਿ ਵਿਦਿਆਰਥੀਆਂ ਨੂੰ ਇੰਡਸਟਰੀ ਵਿੱਚ ਚੱਲ ਰਹੇ ਨਵੇਂ ਰੁਝਾਨ, ਤਕਨੀਕਾਂ ਅਤੇ ਆਧੁਨਿਕ ਮਸ਼ੀਨਰੀ ਬਾਬਤ ਜਾਣਕਾਰੀ ਦਿੰਦੇ ਹਨ। ਇਸ ਵਾਰ 14 ਮਈ ਸ਼ਨੀਵਾਰ ਨੂੰ ਕਾਲਜ ਵਿੱਚ ਇੰਡਸਟਰੀ ਡੇ ਮਨਾਇਆ ਗਿਆ, ਜਿਸ ਵਿੱਚ 7 ਵਿਭਾਗਾਂ ਨੇ ਭਾਗ ਲਿਆ। ਲੋੜ ਅਨੁਸਾਰ ਇਹਨਾਂ ਵਿਦਿਆਰਥੀਆਂ ਨੂੰ ਇੰਡਸਟਰੀ ਵਿੱਚ ਨਵੀਆਂ ਤਕਨੀਕਾਂ ਬਾਰੇ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ ਅਤੇ ਫੀਲਡ ਵਿਜ਼ਟ ਵੀ ਕਰਵਾਈ ਜਾਂਦੀ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਉਦੱਮ ਦਾ ਮਕਸਦ ਇੰਡਸਟਰੀ ਅਤੇ ਸੰਸਥਾ ਵਿੱਚ ਨੇੜਲੇ ਸਬੰਧ ਪੈਦਾ ਕਰਨਾ ਹੈ ਤਾਂ ਜੋ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਇੰਡਸਟਰੀ ਵਿੱਚ ਪਲੇਸਮੈਂਟ ਸਬੰਧੀ ਕੋਈ ਮੁਸ਼ਕਲ ਦਰਪੇਸ਼ ਨਾ ਆਵੇ।ਇੰਡਸਟਰੀ ਮਾਹਰਾਂ ਤੋਂ ਰਾਇ ਵੀ ਲਈ ਜਾਂਦੀ ਹੈ ਤੇ ‘ਉਦਯੋਗਿਕ ਮਿਲਾਪ’ ਮੀਟਿੰਗਾਂ ਵੀ ਹੁੰਦੀਆਂ ਹਨ। ਵਿਦਿਆਰਥੀਆਂ ਨੂੰ ਥਿਉਰੀ ਦੇ ਨਾਲ ਨਾਲ ਇੰਡਸਟਰੀ ਦੀ ਪ੍ਰੈਕਟੀਕਲ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ ਤੇ ਉਹਨਾਂ ਦੇ ਤਕਨੀਕੀ ਗਿਆਨ ਦਾ ਦਾਇਰਾ ਵੀ ਵਿਸ਼ਾਲ ਹੁੰਦਾ ਹੈ।ਸਿਵਲ, ਇਲੈਕਟੀਕਲ,ਇਲੈਕਟਰਾਨਿਕਸ, ਮਕੈਨੀਕਲ, ਕੰਪਿਊਟਰ, ਫਾਰਮੇਸੀ ਤੇ ਆਟੋਮੋਬਾਇਲ ਵਿਭਾਗ ਨੇ ਇੰਡਸਟਰੀ ਡੇ ਦੇ ਮੌਕੇ ਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਐਕਸਪਰਟ ਟਾਕ ਤਿਆਰ ਕੀਤੀ, ਮਾਹਿਰਾਂ ਨੂੰ ਵਿਦਿਆਰਥੀਆਂ ਦੇ ਰੁਬਰੂ ਕੀਤਾ ਤੇ ਨਾਲ ਨਾਲ ਵਿਦਿਆਰਥੀਆਂ ਨੇ ਆਪਣੀ ਜਿਗਿਆਸਾ ਅਨੁਸਾਰ ਕਈ ਸਵਾਲ ਕੀਤੇ ਜਿਹਨਾਂ ਨੂੰ ਮਾਹਿਰ ਨੇ ਤੱਸਲੀ ਬੱਖਸ਼ ਜਵਾਬ ਦਿੱਤੇ।ਸਿਵਲ ਵਿਭਾਗ ਵਲੋਂ ‘ਸੀਸਮਿਕ ਸਟਰਂੈਥਨਿੰਗ’, ਇਲੈਕਟਰੀਕਲ ਵਿਭਾਗ ਵਲੋਂ ‘ਥਰਮਿਸਟਰ ਐਪਲੀਕੇਸ਼ਨ’, ਮਕੈਨੀਕਲ ਵਿਭਾਗ ਵਲੋਂ ‘ਕੈਡ ਟੈਕਨੋਲਜੀ’, ਇਲੈਕਟਰਾਨਿਕਸ ਵਿਭਾਗ ਵਲੋਂ ‘ਸਰਫੇਸ ਇੰਜੀਂ ’, ਕੰਪਿਊਟਰ ਵਿਭਾਗ ਵਲੋਂ ‘ਬੂਟ ਸਟਰੈਪ ਐਡ ਵੈਬ ਟੈਕਨਾਲੋਜੀ, ਆਟੋਮੋਬਾਇਲ ਵਿਭਾਗ ਵਲੋਂ ‘ਐਸਟੀਮੇਟਿੰਗ ਐਡ ਕਾਸਟਿੰਗ ਅਤੇ ਫਾਰਮੇਸੀ ਵਲੋਂ ‘ਹਾਇਪਰਟਂੈਸ਼ਨ ਵਿਸ਼ੇ ਤੇ ਟਾਕ ਕਰਵਾਈ ਗਈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇੰਡਸਟਰੀ ਡੇ ਦੀ ਸਫਲਤਾ ਲਈ ਵਿਭਾਗ ਮੁੱਖੀਆਂ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।