ਮੇਹਰ ਚੰਦ ਪੋਲੀਟੈਕਨਿੱਕ ਕਾਲਜ ਵਲੋਂ ਇਲੈਕਟ੍ਰਾਨਿਕਸ ਵਿਭਾਗ ਦੇ ਦੂਜੇ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਵਿੱਖੇ ਹੁੰਦੇ ਕੰਮ ਨਾਲ ਜਾਣੂ ਕਰਵਾਉਣ ਲਈ, ਪ੍ਰਿੰ. ਡਾ. ਜਗਰੂਪ ਸਿੰਘ ਅਤੇ ਸ੍ਰੀ ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ. ਦੀ ਰਹਿਨੂਮਾਈ ਹੇਠ ਵਿਦਿਆਰਥੀਆਂ ਨੂੰ ਜੀ.ਐਨ.ਏ. ਅੇਵਿਅੇਸ਼ਨ ਸੈਂਟਰ ਵਿਖੇ ਇੰਡਸਟ੍ਰੀਅਲ ਵਿਜਿਟ ਕਰਵਾਈ ਗਈ।ਇਸ ਵਿਜਿਟ ਦੇ ਦੌਰਾਨ ਇੰਜ. ਕ੍ਰਿਸ਼ਨਾ ਨੇ ਬੱਚਿਆਂ ਨੂੰ ਮਿਨੀ ਏਅਰ ਕ੍ਰਾਫਟ ਵਿੱਚ ਵਰਤੀ ਜਾਣ ਵਾਲੀ ਨਿਰਮਾਣ ਸਮਗਰੀ ਅਤੇ ਉਸਦੇ ਇਲੈਕਟ੍ਰੋਨਿਕ ਕੰਮ ਬਾਰੇ ਦੱਸਿਆ ਜਿਸ ਵਿੱਚ ਇਲੈਕਟ੍ਰੋਨਿਕ ਪੈਨਲ ਅਤੇ ਸੰਚਾਰ ਮੋਡਿਊੂਲ ਨੂੰ ਪਾਇਲੇਟ ਅਤੇ ਏ. ਟੀ. ਸੀ ਯੁਨਿਟ ਵਿੱਚ ਰਾਬਤਾ ਕਾਇਮ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਜਿਟ ਦੌਰਾਣ ਡਾ. ਹਿਤੇਸ਼ ਮਾਰਵਾਹਾ ਨੇ ਇੱਕ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਆਈ.ਓ.ਟੀ ਨਾਲ ਬਣੇ ਆਟੋਮੇਸ਼ਨ ਤੇ ਆਧਾਰਿਤ ਪ੍ਰੋਜੈਕਟਸ ਦਿਖਾਏ।ਉਹਨਾਂ ਦੱਸਿਆ ਕਿ ਸੀ. ਐਨ. ਸੀ ਮਸ਼ੀਨਿਂਗ ਦੇ ਨਾਲ ਆਟੋਮੇਸ਼ਨ ਤੇ ਆਧਾਰਿਤ ਅਸੈਮਬਲੀ ਵਿਭਾਗ ਹੈ ਜਿਸ ਵਿੱਚ ਸੀ. ਐਨ. ਸੀ ਮਸ਼ੀਨਾਂ, ਪੀ. ਐਲ. ਸੀ ਅਤੇ ਸਕਾਡਾ ਨਿਯੰਤਰਿਤ ਮਸ਼ੀਨਾਂ ਹਨ।ਵਿਦਿਆਰਥੀਆਂ ਨੂੰ ਰੋਬੋਟਿਕ ਆਰਮ (੍ਰੋਬੋਟਚਿ ਅਰਮ) ਦੀ ਪ੍ਰੈਕਟੀਕਲ ਐਪਲਿਕੇਸ਼ਨ ਵੀ ਦਰਸ਼ਾਈ ਗਈ। ਇਸ ਇੰਡਸਟ੍ਰੀਅਲ ਵਿਜਿਟ ਦੀ ਅਗਵਾਈ  ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ., ਮਿਸ. ਪ੍ਰੀਤ ਕੰਵਲ, ਲ਼ੈਕਚਰਾਰ ਈ.ਸੀ.ਈ. ਅਤੇ  ਮਨੀਸ਼ ਸਚਦੇਵਾ, ਲ਼ੈਕਚਰਾਰ ਈ.ਸੀ.ਈ ਨੇ ਕੀਤੀ। ਅਖੀਰ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇੰਜ. ਵਿਕਰਾਂਤ ਸ਼ਰਮਾ (ਡੀਨ, ਐਫ.ਈ.ਟੀ), ਇੰਜ:ਮਨਦੀਪ ਹੀਰ, ਇੰਜ. ਕ੍ਰਿਸ਼ਨਾ, ਇਜ: ਹਰਪ੍ਰੀਤ ਸਿੰਘ, ਇੰਜ. ਪੁਨੀਤ ਕਲਸੀ, ਇੰਜ. ਪਲਕਿਨ ਸ਼ਰਮਾ ਅਤੇ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਹ ਦੌਰਾ ਬੱਚਿਆਂ ਲਈ ਬਹੁਤ ਫ਼ਾਇਦੇਮੰਦ ਤੇ ਗਿਆਨ ਭਰਪੂਰ ਹੋ ਨਿਬੜਿਆ ਅਤੇ ਇਹ ਇੱਕ ਉਤਪਾਦਕ ਅਤੇ ਸਿੱਖਿਆ ਭਰਿਆ ਅਨੁਭਵ ਰਿਹਾ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।