
ਮੇਹਰ ਚੰਦ ਪੋਲਿਟੈਕਨਿਕ ਕਾਲਜ ਦੇ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ (ਈਸੀਈ) ਵਿਭਾਗ ਨੇ ਇਨੋਵੇਸ਼ਨ ਹੱਬ ਪੁਸ਼ਪਾ
ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਇੱਕ ਉਦਯੋਗਿਕ ਦੌਰਾ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ
ਵਿਹਾਰਿਕ ਜਾਣਕਾਰੀ ਅਤੇ ਉਦਯੋਗਿਕ ਸੰਸਕਾਰ ਨਾਲ ਜਾਣੂ ਕਰਵਾਉਣਾ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸ੍ਰੀ ਪ੍ਰਿੰਸ ਮਦਾਨ (ਹੈਡ,
ਈਸੀਈ ਵਿਭਾਗ) ਦੀ ਅਗਵਾਈ ਹੇਠ, ਇਹ ਦੌਰਾ ਸੰਚਾਲਿਤ ਕੀਤਾ ਗਿਆ।
ਦੌਰੇ ਦੌਰਾਨ ਵਿਦਿਆਰਥੀਆਂ ਨੇ ਇਨੋਵੇਸ਼ਨ ਹੱਬ ਦੇ ਵੱਖ-ਵੱਖ ਸੈਕਸ਼ਨ ਵੇਖੇ, ਜਿਵੇਂ ਕਿ 3ਡੀ ਪ੍ਰਿੰਟਿੰਗ ਸੈਕਸ਼ਨ, ਰੋਬੋਟਿਕਸ ਸੈਕਸ਼ਨ, ਬਾਇਓ
ਕੈਮੀਸਟਰੀ ਸੈਕਸਨ, ਤੋੜ-ਰੋੜ-ਜੋੜ (ਬ੍ਰੇਕ ਐਂਡ ਰੀਮੇਕ) ਕੋਰਨਰ, ਕਬਾੜ ਸੇ ਜੁਗਾੜ (ਸਕ੍ਰੈਪ ਤੋਂ ਬਣਾਉਣਾ), ਆਈਡੀਆ ਬਾਕਸ ਅਤੇ
ਡਿਜ਼ਾਈਨ ਸਟੂਡੀਓ। ਵਿਦਿਆਰਥੀਆਂ ਨੂੰ NAO ਏਆਈ ਹਿਊਮਨੋਇਡ ਰੋਬੋਟ, ਲੋਗੋ ਰੋਬੋਟਿਕ ਕਿੱਟਸ ਅਤੇ 3ਡੀ ਪ੍ਰਿੰਟਿੰਗ ਸੇਵਾਵਾਂ ਅਤੇ
ਡਿਜ਼ਾਈਨਜ਼ ਬਾਰੇ ਜਾਣਕਾਰੀ ਮਿਲੀ।NAO ਰੋਬੇਟ, ਜੋ ਇਸ ਦੌਰੇ ਦਾ ਮੁੱਖ ਆਕਰਸ਼ਣ ਸੀ, ਇੱਕ ਛੋਟਾ ਹਿਊਮਨੋਇਡ ਰੋਬੋਟ ਹੈ ਜਿਸ ਵਿੱਚ
ਲੋੜੀਂਦੇ ਸੈਂਸਰ ਹਨ, ਜੇ ਇਸ ਨੂੰ ਲੋਕਾਂ ਨਾਲ ਵਾਕ ਕਰਨ, ਨੱਚਣ, ਗੱਲ ਕਰਨ, ਅਤੇ ਚਿਹਰੇ ਅਤੇ ਵਸਤਾਂ ਦੀ ਪਹਿਚਾਣ ਕਰਨ ਦੇ ਯੋਗ ਬਣਾਉਂਦੇ
ਹਨ ਇਹ ਰੋਬੋਟ ਦੁਨੀਆ ਭਰ ਵਿੱਚ ਖੋਜ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ।
ਇਸ ਦੌਰੇ ਵਿੱਚ ਵਿਦਿਆਰਥੀਆਂ ਨੂੰ ਇੰਜੀਨੀਅਰ ਵਿਸ਼ਾਲ ਸ਼ਰਮਾ (ਮੁੱਖ ਮੈਂਟਰ) ਅਤੇ ਇੰਜੀਨੀਅਰ ਕਨਵਰਪ੍ਰੀਤ ਸਿੰਘ (ਜੂਨੀਅਰ ਮੈਂਟਰ)
ਦੁਆਰਾ ਦਿਖਾਵਟ ਅਤੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਅਦਭੁੱਤ ਵਿਹਾਰਿਕ ਅਨੁਭਵ ਲਈ ਬਹੁਤ ਉਤਸਾਹ ਦਿਖਾਇਆ।
ਵਿਦਿਆਰਥੀਆਂ ਨੂੰ ਇੰਜੀਨੀਅਰ ਪ੍ਰੀਤ ਕਨਵਲ, ਇੰਜੀਨੀਅਰ ਮਨੀਸ਼ ਸਚਦੇਵਾ, ਇੰਜੀਨੀਅਰ ਮਨੀਦਰ ਕੌਰ, ਅਤੇ ਇੰਜੀਨੀਅਰ ਦੇਵਿਕਾ
ਦੁਆਰਾ ਸਾਥ ਦਿੱਤਾ ਗਿਆ। ਦੌਰੇ ਦੇ ਅਖੀਰ ਵਿੱਚ, ਸਟਾਫ ਅਤੇ ਵਿਦਿਆਰਥੀਆਂ ਨੇ ਇੰਜੀਨੀਅਰ ਵਿਸ਼ਾਲ ਸ਼ਰਮਾ ਅਤੇ ਇੰਜੀਨੀਅਰ
ਕਨਵਰਪ੍ਰੀਤ ਸਿੰਘ ਦਾ ਸਹਿਯੋਗ ਲਈ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਅਤੇ ਸਿਖਣ
ਵਾਲਾ ਤਜਰਬਾ ਸਾਬਤ ਹੋਇਆ।