ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਕੰਮਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਦੋ ਵਿਦਿਆਰਥੀਆਂ ਆਯੁਸ਼ ਸ਼ਰਮਾ ਅਤੇ ਧਰੁਵ ਬਾਲੀ ਦੀ “ਹੋਪਿਂਗ ਮਾਈਂਡਸ ਪ੍ਰਾਈਵੇਟ ਲਿਮਿਟਿਡ ਕੰਪਨੀ” ਵਿੱਚ ਟਰੇਨਿੰਗ ਇੰਜੀਨਿਅਰ ਦੇ ਤੌਰ ਤੇ ਇਕ ਲੱਖ ਪੰਜਾਹ ਹਜ਼ਾਰ ਸਲਾਨਾ ਪੇ ਪੈਕੇਜ ਤੇ ਚੋਣ ਹੋਈ ਹੈ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਟਰੇਨਿੰਗ ਮੁੰਕਮਲ ਹੋਣ ਉਪਰੰਤ ਇਹ ਪੈਕੇਜ ਵਧਾ ਦਿੱਤਾ ਜਾਵੇਗਾ | ਪ੍ਰਿੰਸੀਪਲ ਸਾਹਿਬ ਨੇ ਵਿਭਾਗ ਇੰਚਾਰਜ ਪ੍ਰਿੰਸ ਮਦਾਨ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਸ਼ਿਵਮ ਅਰੋੜਾ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਚੇਤੇ ਰਹੇ, 15 ਮਾਰਚ ਤੋਂ 15 ਅਪ੍ਰੈਲ ਤੱਕ ਮੇਹਰ ਚੰਦ ਪੌਲੀਟੈਕਨਿਕ ਵਿਖੇ ਪਲੇਸਮੇਂਟ ਡਰਾਈਵ ਚੱਲ ਰਹੀ ਹੈ | ਇਸ ਦੌਰਾਨ 22 ਵਿਦਿਆਰਥੀ ਵੱਖ ਵੱਖ ਕੰਪਨੀਆਂ ਵਿਚ ਸਿਲੈਕਟ ਹੋ ਚੁੱਕੇ ਹਨ |

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।