ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਆਖਰੀ ਸਾਲ ਦੇ ਵਿੱਦਿਆਰਥੀ ਯੁਵਰਾਜ ਸਿੰਘ ਨੂੰ ਪਾਠਕ੍ਰਮ ਅਤੇ ਬਹੁਤ ਸਾਰੀਆਂ ਅਕਾਦਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਅੱਜ “ਬੈਸਟ ਸਟੂਡੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਇਨਾਮ “ਇੰਡਿਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ” , ਨਵੀਂ ਦਿੱਲੀ ਵਲੋਂ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿੱਖੇ ਇੱਕ ਸਮਾਰੋਹ ਦੋਰਾਨ ਦਿੱਤਾ ਗਿਆ। ਸ਼੍ਰੀ ਦਿੱਲਦਾਰ ਸਿੰਘ ਰਾਣਾ ਮੁੱਖੀ ਵਿਭਾਗ ਜੀ ਨੇ ਦੱਸਿਆ ਕਿ ਯੁਵਰਾਜ ਸਿੰਘ ਇਕ ਬਹੁਤ ਹੀ ਅਗਾਹ ਵਧੁ ਵਿੱਦਿਆਰਥੀ ਹੈ, ਜੋ ਕਿ ਕੋਵਿਡ ਦੋਰਾਨ ਸਰਕਾਰ ਦੁਆਰਾ ਚਲਾਈਆਂ ਗਈਆਂ ਸਕੀਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ ਹੈ।ਜਿੱਥੇ ਉਹ ਇਕ ਚੰਗਾ ਕਲਾਕਾਰ ਹੈ, ਉੱਥੇ ਉਹ ਵੱਖ-ਵੱਖ ਤਕਨੀਕੀ ਸਮਾਗਮਾਂ ਵਿੱਚ ਆਪਣੇ ਜੋਹਰ ਦਿਖਾਉਂਦਾ ਰਹਿੰਦਾ ਹੈ।ਪੰਜਾਬ ਇਲੈਕਸ਼ਨ-2022 ਦੋਰਾਨ ਵੋਟਰਾਂ ਨੂੰ ਜਾਗਰੁੂਕ ਕਰਨ ਅਤੇ ਉਨ੍ਹਾਂ ਦੇ ਵੋਟਰ ਪਹਿਚਾਣ ਪੱਤਰ ਬਨਾਉਣ ਲਈ ਇਲੈਕਸ਼ਨ ਕਮੀਸ਼ਨਰ ਪੰਜਾਬ ਵਲੋਂ ਉਸ ਨੂੰ “ਪਹਿਲਾ ਇਲੈਕਸ਼ਨ ਸਟਾਰ” ਘੋਸ਼ਿਤ ਕੀਤਾ ਜਾ ਚੁੱਕਾ ਹੈ। ਪ੍ਰਿਸੀਪਲ ਡਾ. ਜਗਰੂਪ ਸਿੰਘ ਜੀ ਨੇ ਸਨਮਾਨਿਤ ਕਰਦਿਆਂ ਉਸ ਦੁਆਰਾ ਕੀਤੇ ਯਤਨਾਂ ਦੀ ਤਾਰੀਫ਼ ਕੀਤੀ ਅਤੇ ਵਿੱਦਿਆਰਥੀਆਂ ਨੂੰ ਵੱਖ- ਵੱਖ ਗਤੀਵਿੱਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿੱਤ ਕਰਨ ਸਬੰਧੀ ਇਲੈਕਟ੍ਰੀਕਲ ਵਿਭਾਗ ਨੂੰ ਵਧਾਈ ਦਿੱਤੀ।ਇਸ ਮੁਬਾਰਕ ਮੋਕੇ ਤੇ ਡਾ.ਰਾਜੀਵ ਭਾਟੀਆ (ਐਡਵਾਈਜਰ ਸਟੂਡੈਂਟ ਚੈਪਟਰ), ਸ਼੍ਰੀ ਕਸ਼ਮੀਰ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਮੋਜੂਦ ਸਨ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।