ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ.ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਵਲੌਂ ਇੰਜ. ਕੰਵਰਪ੍ਰੀਤ ਸਿੰਘ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦੀ ਮੱਦਦ ਨਾਲ ਅੱਜ “ਰੋਬੋਟਿਕਸ ਚੈਪੀਅਨਸ਼ਿਪ” ਤੇ ਸੈਮੀਨਾਰ ਕਰਵਾਇਆ ਗਿਆ।ਇੰਜ. ਕੰਵਰਪ੍ਰੀਤ ਸਿੰਘ ਅਤੇ ਉਸਦੀ ਟੀਮ ਨੇ ਵਿਦਿਆਰਥੀਆਂ ਨੂੰ ਨਵੀਂਆ ਤਕਨੀਕਾ ਤੇ ਖੁੂਬ ਜਾਣਕਾਰੀ ਦਿੱਤੀ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ।ਉਨ੍ਹਾਂ ਕਿਹਾ ਕਿ 14 ਸਤੰਬਰ, 2024 ਨੂੰ ਇੰਜ. ਡੇ ਤੇ ਸਾਇੰਸ ਸਿਟੀ ਵਿੱਖੇ “ਰੋਬੋਟਿਕਸ ਚੈਪੀਅਨਸ਼ਿਪ” ਮੁਕਾਬਲੇ ਹੋ ਰਹੇ ਹਨ। ਜਿਸ ਵਿਚ ਰੋਬੋ ਸੂਮੋ ਫਾਇਟ ਅਤੇ ਰੋਬੋ ਆਫ ਰੋਡਿਗ ਹੋਣ ਜਾ ਰਹੀਂ ਹੈ।ਇਸ ਵਿਚ ਵਿਦਿਆਰਥੀਆਂ ਨੂੰ ਭਾਗ ਲੈਣ ਅਤੇ ਆਪਣੇ ਹੁਨਰ ਦਿਖਾਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਦਯੋਗਪਤੀ ਬਨਣ ਲਈ ਪ੍ਰੇਰਿਆ ਅਤੇ ਉੱਚ ਸਿੱਖਿਆ ਵਿਚ ਜਾਣ ਦੀ ਵੀ ਨੇਕ ਸਲਾਹ ਦਿੱਤੀ।ਸਾਰੇ ਵਿਦਿਆਰਥੀ ਉਨ੍ਹਾ ਦੀ ਪ੍ਰੇਰਨਾ ਤੋਂ ਬਹੁਤ ਪ੍ਰਭਾਵਿਤ ਹੋਏ।ਇਸ ਮੋਕੇ ਤੇ ਇਲੈਕਟ੍ਰੀਕਲ ਵਿਭਾਗ ਦਾ ਸਾਰਾ ਸਟਾਫ ਮੋਜੂਦ ਸੀ।ਅਜਿਹੇ ਸਂੈਮੀਨਾਰਾਂ ਰਂਾਹੀ ਵਿਦਿਆਰਥੀਆਂ ਨੂੰ ਨਵੀਂ ਸੇਦ ਮਿਲਦੀ ਹੈ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।