‘ਜ਼ਿਲਾ ਯੁਵਕ ਸੇਵਾਵਾਂ ਜਲੰਧਰ’ ਵੱਲੋਂ ਲਾਇਲਪੁਰ ਖਾਲਸਾ ਕਾਲਜ ਵਿਖੇ ਜ਼ਿਲਾ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨਾਂ ਮੁਕਾਬਲਿਆਂ ਵਿੱਚ ਮੇਹਰ ਚੰਦ ਪੌਲੀਟੈਕਨਿਕ ਦੇ ਵਿਦਿਆਰਥੀ ਸਾਹਿਲ ਨੇ ਬੇਹਤਰੀਨ ਪ੍ਰਦਰਸ਼ਨ ਦਾ ਮੁਜ਼ਾਹਿਰਾ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ | ਸਾਹਿਲ ਨੇ ਡ੍ਰਗਜ਼ ਅਤੇ ਏਡਜ਼ ਨੂੰ ਦਰਸਾਉਂਦੇ ਹੋਏ ਪੇਂਟਿੰਗ ਦਾ ਜਬਰਦਸਤ ਮੁਜ਼ਾਹਿਰਾ ਕੀਤਾ |

ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ‘ਰੈਡ ਰਿੱਬਨ ਕਲੱਬ’ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਸਾਹਿਲ ਨੂੰ ਇਸ ਉਪਲੱਭਦੀ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ |