
ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਹੋਣਹਾਰ ਤੇ ਮੇਹਨਤੀ ਵਿਦਿਆਰਥੀ ਲਵਦੀਪ ਸਿੰਘ ਨੂੰ ਇੰਡਿਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ISTE) ਵੱਲੋਂ ਸਾਲ 2025 ਲਈ ਬੈਸਟ ਸਟੂਡੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ISTE ਦੇ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸੈਕਸ਼ਨ ਵੱਲੋਂ ਦਿੱਤਾ ਗਿਆ। ਇਹ ਅਵਾਰਡ ਅਕਤੂਬਰ 2025 ਵਿੱਚ ਪੀਸੀਟੀਈ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਲੁਧਿਆਣਾ ਵਿੱਚ ਹੋਏ “ਐਹਸਾਸ-2025” ਕਨਵੈਨਸ਼ਨ ਦੌਰਾਨ ਪ੍ਰਦਾਨ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲਵਦੀਪ ਸਿੰਘ ਦੀ ਇਸ ਵੱਡੀ ਉਪਲਬਧੀ ’ਤੇ ਮਾਣ ਪ੍ਰਗਟਾਇਆ। ਉਹਨਾਂ ਨੇ ਕਿਹਾ,
“ਇਹ ਅਵਾਰਡ ਨਾ ਸਿਰਫ਼ ਲਵਦੀਪ ਦੀ ਮੇਹਨਤ ਦਾ ਨਤੀਜਾ ਹੈ ਸਗੋਂ ਸਾਡੇ ਵਿਦਿਆਰਥੀਆਂ ਦੀ ਵਿਦਿਅਕ ਉਤਕ੍ਰਿਸ਼ਟਤਾ ਤੇ ਨੇਤ੍ਰਿਤਵ ਪ੍ਰਤੀ ਸਮਰਪਣ ਦਾ ਪ੍ਰਤੀਕ ਵੀ ਹੈ। ਸਾਨੂੰ ਉਸ ’ਤੇ ਮਾਣ ਹੈ ਅਤੇ ਆਸ ਹੈ ਕਿ ਹੋਰ ਵਿਦਿਆਰਥੀ ਵੀ ਉਸ ਦੇ ਨਕਸ਼ੇ ਕਦਮ ’ਤੇ ਤੁਰਕੇ ਕਾਲਜ ਦਾ ਨਾਮ ਰੌਸ਼ਨ ਕਰਨਗੇ।”
ਕਾਲਜ ਦੇ ISTE ਸਟੂਡੈਂਟ ਚੈਪਟਰ ਦੇ ਇੰਚਾਰਜ ਸ਼੍ਰੀ ਰਾਜੀਵ ਭਾਟੀਆ ਨੇ ਦੱਸਿਆ ਕਿ,
“ISTE ਸਟੂਡੈਂਟ ਚੈਪਟਰ ਵਿਦਿਆਰਥੀਆਂ ਨੂੰ ਨਿਰੰਤਰ ਉਤਸ਼ਾਹਿਤ ਕਰਦਾ ਹੈ ਅਤੇ ਉਹਨਾਂ ਦੇ ਵਿਕਾਸ ਵਿੱਚ ਸਹਿਯੋਗ ਦਿੰਦਾ ਹੈ। ਲਵਦੀਪ ਦਾ ਇਹ ਸਨਮਾਨ ਸਾਡੇ ਇਨ੍ਹਾਂ ਯਤਨਾਂ ਦੀ ਕਾਮਯਾਬੀ ਦਾ ਪ੍ਰਮਾਣ ਹੈ।”
ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਸ਼੍ਰੀਮਤੀ ਰਿਚਾ ਅਰੋੜਾ ਨੇ ਕਿਹਾ,
“ਲਵਦੀਪ ਦੀ ਵਿਦਿਅਕ ਉਤਕ੍ਰਿਸ਼ਟਤਾ ਨਾਲ ਨਾਲ ਉਸ ਦੀ ਨੇਤ੍ਰਿਤਵ ਯੋਗਤਾ ਨੇ ਉਸਨੂੰ ਇਸ ਸਨਮਾਨ ਲਈ ਯੋਗ ਬਣਾਇਆ। ਇਹ ਅਵਾਰਡ ਸਾਡੇ ਵਿਦਿਆਰਥੀਆਂ ਅਤੇ ਸਟਾਫ ਦੀ ਸਾਂਝੀ ਮੇਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ।”
ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਅਧਿਆਪਕ ਸ਼੍ਰੀ ਪ੍ਰਭੁ ਦਿਆਲ, ਸ਼੍ਰੀ ਰੋਹਿਤ ਕੁਮਾਰ, ਸ਼੍ਰੀ ਅਮਿਤ ਸ਼ਰਮਾ ਅਤੇ ਸ਼੍ਰੀ ਸੁਸ਼ਾਂਤ ਸ਼ਰਮਾ, ਜਿਨ੍ਹਾਂ ਨੇ ਲਵਦੀਪ ਦੀ ਵਿਦਿਅਕ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਈ, ਨੇ ਉਸਨੂੰ ਦਿਲੋਂ ਵਧਾਈ ਦਿੱਤੀ ਅਤੇ ਉਸਦੇ ਚਮਕਦੇ ਭਵਿੱਖ ਦੀ ਕਾਮਨਾ ਕੀਤੀ।