
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਸਮੁੱਚੇ ਭਾਰਤ ਵਿੱਚੋਂ ਬੈਸਟ ਪੋਲੀਟੈਕਨਿਕ ਐਵਾਰਡ ਮਿਲਣ ’ਤੇ ਕੈਬਨਿਟ ਮੰਤਰੀ ਮਾਨਯੋਗ ਸ਼੍ਰੀ ਮੋਹਿੰਦਰ ਭਗਤ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੁਆਬੇ ਅਤੇ ਜਲੰਧਰ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਇਥੋਂ ਦੇ ਇੱਕ ਪੋਲੀਟੈਕਨਿਕ ਕਾਲਜ ਨੂੰ ਨੈਸ਼ਨਲ ਪੱਧਰ ’ਤੇ ਸਨਮਾਨ ਮਿਲਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੰਤਰੀ ਸਾਹਿਬ ਦਾ ਮੂੰਹ ਮਿੱਠਾ ਕਰਵਾਇਆ ਅਤੇ ਨਾਲ ਹੀ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਕਾਲਜ, ਜਲੰਧਰ ਤੋਂ ਇਲਾਵਾ ਸਿਰਫ਼ ਨਚਿਮੁਥੂ ਪੋਲੀਟੈਕਨਿਕ ਕਾਲਜ, ਪੋਲਾਚੀ (ਤਾਮਿਲਨਾਡੂ) ਅਤੇ ਜੇ.ਐਸ.ਐਸ. ਪੋਲੀਟੈਕਨਿਕ ਕਾਲਜ, ਮੈਸੂਰ (ਕਰਨਾਟਕਾ) ਨੂੰ ਇਹ ਐਵਾਰਡ ਹਾਸਿਲ ਹੋਇਆ ਹੈ। ਮੰਤਰੀ ਸਾਹਿਬ ਇਹ ਜਾਣ ਕੇ ਬਹੁਤ ਖੁਸ਼ ਹੋਏ ਕਿ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਪੋਲੀਟੈਕਨਿਕ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਉਹਨਾਂ ਭਰੋਸਾ ਦਿੱਤਾ ਕਿ ਇਹ ਜਾਣਕਾਰੀ ਜਲਦ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਦੇਣਗੇ। ਇਸ ਮੌਕੇ ਕਾਲਜ ਦੇ ਵਰਕਸ਼ਾਪ ਦੇ ਸੀਨੀਅਰ ਇੰਸਟਰਕਟਰ ਦੁਰਗੇਸ਼ ਜੰਡੀ ਵੀ ਹਾਜ਼ਿਰ ਸਨ।