ਜਲੰਧਰ :(ਰਾਜੇਸ਼ ਮਿੱਕੀ), ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਆਪਣੇ ਨਾਲ ਐਫਲੀਏਟਿਡ ਕਲੱਬਾਂ ਤੋਂ ਪਿਛਲੇ 2 ਸਾਲਾਂ ਦੌਰਾਨ ਆਪਣੇ ਪਿੰਡਾਂ/ਵਾਰਡਾਂ ਵਿੱਚ ਕੀਤੇ ਸਮਾਜ ਸੇਵੀ ਕੰਮ, ਨਸ਼ਿਆਂ ਅਤੇ ਸਮਾਜਿਕ ਅਲਾਮਤਾਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦੇ ਕਾਰਜ, ਖੇਡਾਂ ਪ੍ਰਤੀ ਨੌਜਵਾਨਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਗਤੀਵਿਧੀਆਂ ਅਤੇ ਹੋਰ ਸਾਹਸੀ ਗਤੀਵਿਧੀਆਂ ਦੇ ਆਧਾਰ ਤੇ ਉਨ੍ਹਾਂ ਨੂੰ ਸਹਾਇਤਾ ਗ੍ਰਾਂਟ ਦੇਣ ਲਈ ਜਿਲ੍ਹਾ ਜਲੰਧਰ ਵਿੱਚੋਂ 07 ਨਵੰਬਰ 2024 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਰਵੀ ਦਾਰਾ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਆਪਣੀਆਂ ਅਰਜੀਆਂ ਦੇ ਨਾਲ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਫੋਟੋਗ੍ਰਾਫ, ਅਖਬਾਰਾਂ ਦੀਆਂ ਕਟਿੰਗਾਂ ਅਤੇ ਹੋਰ ਪ੍ਰਮਾਣ ਪੱਤਰ ਸਹਿਤ ਫਾਇਲ ਤਿਆਰ ਕਰਕੇ ਦਫਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ ਨੇੜੇ ਬਰਲਟਨ ਪਾਰਕ ਸਾਹਮਣੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਿਸਚਿਤ ਮਿਤੀ ਤੱਕ ਜਮ੍ਹਾ ਕਰਵਾ ਸਕਦੇ ਹਨ। ਵਿਭਾਗ ਵੱਲੋਂ ਜਾਰੀ ਸਹਾਇਤਾ ਗ੍ਰਾਂਟ ਕਲੱਬ ਦੀ ਚੋਣ ਜਿਲ੍ਹਾ ਪੱਧਰੀ ਕਮੇਟੀ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਲਾਭ ਪ੍ਰਾਪਤ ਕਰ ਚੁੱਕੇ ਕਲੱਬਾਂ ਨੂੰ ਨਹੀਂ ਵਿਚਾਰਿਆ ਜਾਵੇਗਾ ਸਿਰਫ ਇਸ ਲਾਭ ਤੋਂ ਵਾਂਝੇ ਰਹਿ ਚੁੱਕੇ ਕਲੱਬਾਂ ਨੂੰ ਹੀ ਸਹਾਇਤਾ ਗ੍ਰਾਂਟ ਲਈ ਵਿਚਾਰਿਆ ਜਾਵੇਗਾ। ਪਿਛਲੇ ਦੇ ਸਾਲਾਂ ਤਹਿਤ ਕਲੱਬਾਂ ਵੱਲੋਂ ਆਪਣੇ ਪਿੰਡ ਦੇ ਵਿਕਾਸ ਲਈ ਕੀਤੇ ਕੰਮਾਂ ਦੇ ਆਧਾਰ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਗ੍ਰਾਂਟ ਰਲੀਜ ਕੀਤੀ ਜਾਵੇਗੀ। ਜੇਕਰ ਕੋਈ ਕਲੱਬ ਵਿਭਾਗ ਨਾਲ ਐਫਲੀਏਟਿਡ ਨਹੀਂ ਹੈ ਤਾਂ ਉਸ ਨੂੰ ਮੌਕੇ ਤੇ ਹੀ ਵਿਭਾਗ ਨਾਲ ਜੋੜਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਅਧਿਕਾਰੀ ਦੇ ਸੰਪਰਕ ਨੰਬਰ 9056232798 ( ਸਹਾਇਕ ਡਾਇਰੈਕਟਰ, ਰਵੀ ਦਾਰਾ ) ਜੀ ਨੂੰ ਦਫਤਰੀ ਟਾਇਮ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।