ਲੰਡਨ, ਯੂਕੇ, 14 ਅਗਸਤ 2025 : ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ (2027) ਦੀਆਂ ਸ਼ਾਨਦਾਰ ਤੇ ਆਤਮਿਕ ਤਿਆਰੀਆਂ ਨੂੰ ਲੈ ਕੇ ਪੰਜਾਬ ਸਟੇਟ ਕਮਿਸ਼ਨ ਫ਼ਾਰ ਸ਼ੈਡਿਊਲਡ ਕਾਸਟਸ (ਐਸ.ਸੀ ਕਮਿਸ਼ਨ) ਦੇ ਸਾਬਕਾ ਚੇਅਰਮੈਨ ਭਾਜਪਾ ਪੰਜਾਬ ਦੇ ਉਪ ਪ੍ਰਧਾਨ, ਆਲ ਇੰਡੀਆ ਪ੍ਰਧਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਅਤੇ ਪਾਥਵੇ ਗਲੋਬਲ ਅਲਾਇੰਸ ਦੇ ਮੁੱਖ ਪੈਟਰਾਨ ਸ਼੍ਰੀ ਰਾਜੇਸ਼ ਬਾਘਾ ਜੀ ਇਨ੍ਹੀਂ ਦਿਨੀਂ ਯੂਨਾਈਟੇਡ ਕਿੰਗਡਮ ਦਾ ਵਿਸ਼ੇਸ਼ ਦੌਰਾ ਕਰ ਰਹੇ ਹਨ।
ਇਸ ਦੌਰੇ ਦੌਰਾਨ ਸ੍ਰੀ ਰਾਜੇਸ਼ ਬਾਘਾ ਨੇ ਭਾਰਤ ਦੇ ਹਾਈ ਕਮਿਸ਼ਨਰ ਵੀ. ਦੋਰੈਸਵਾਮੀ ਨਾਲ ਯੂਕੇ ਭਰ ਦੀ ਰਵਿਦਾਸੀਆ ਕਮਿਊਨਿਟੀ ਦੇ ਪ੍ਰਮੁੱਖ ਆਗੂਆਂ ਨੇ ਮੁਲਾਕਾਤ ਕੀਤੀ, ਜਿਸ ਵਿੱਚ ਸ਼੍ਰੀ ਰਾਜੇਸ਼ ਬਾਘਾ ਜੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ‘ਤੇ 2027 ਵਿੱਚ ਭਾਰਤ ਅਤੇ ਯੂਨਾਈਟੇਡ ਕਿੰਗਡਮ ਦੋਵੇਂ ਸਥਾਨਾਂ ‘ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਰੂਪ-ਰੇਖਾ ਤਿਆਰ ਕਰਨ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਸ੍ਰੀ ਰਾਜੇਸ਼ ਬਾਘਾ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 15ਵੀਂ ਸਦੀ ਦੇ ਮਹਾਨ ਰਹਿਬਰ, ਗੁਰੂ ਤੇ ਸਮਾਜ ਸੁਧਾਰਕ ਅਤੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਸਭ ਕੁਝ, ਜਿਨ੍ਹਾਂ ਨੇ ‘ਬੇਗਮਪੁਰਾ’ ਦਾ ਸੰਦੇਸ਼ ਦਿੱਤਾ — ਇੱਕ ਐਸਾ ਆਦਰਸ਼ ਸਮਾਜ ਜਿੱਥੇ ਕੋਈ ਭੇਦ-ਭਾਵ, ਗਰੀਬੀ ਜਾਂ ਦੁੱਖ ਨਹੀਂ। ਉਨ੍ਹਾਂ ਦੀਆਂ ਬਾਣੀਆਂ, ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਸਾਨੂੰ ਸੱਚ, ਪ੍ਰੇਮ ਅਤੇ ਸਮਾਨਤਾ ਦੇ ਰਾਹ ‘ਤੇ ਚਲਣ ਲਈ ਪ੍ਰੇਰਿਤ ਕਰਦੀਆਂ ਹਨ। 2027 ਵਿੱਚ ਉਨ੍ਹਾਂ ਦੇ 650ਵੇਂ ਪ੍ਰਕਾਸ਼ ਪੁਰਬ ਦਾ ਸੰਸਾਰ ਪੱਧਰ ‘ਤੇ ਮਨਾਇਆ ਜਾਣਾ, ਸਾਡੀ ਆਤਮਿਕ ਵਿਰਾਸਤ ਨੂੰ ਦੁਨੀਆ ਅੱਗੇ ਰੌਸ਼ਨ ਕਰਨ ਦਾ ਸੁਨੇਹਰੀ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼੍ਰੀ ਰਾਜੇਸ਼ ਬਾਘਾ ਜੀ, ਜੋ ਕਿ ਲੰਬੇ ਸਮੇਂ ਤੋਂ ਸਮਾਜਕ, ਸੱਭਿਆਚਾਰਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਹਨ, ਰਵਿਦਾਸੀਆ ਕਮਿਊਨਿਟੀ ਦੇ ਅਧਿਕਾਰਾਂ ਅਤੇ ਵਿਰਾਸਤ ਦੀ ਸੰਭਾਲ ਲਈ ਆਪਣੇ ਯਤਨਾਂ ਲਈ ਜਾਣੇ ਜਾਂਦੇ ਹਨ। ਪੰਜਾਬ ਸਟੇਟ ਕਮਿਸ਼ਨ ਫ਼ੋਰ ਸ਼ੈਡਿਊਲਡ ਕਾਸਟਸ ਭਾਵ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਜੋਂ ਉਨ੍ਹਾਂ ਨੇ ਸਮਾਜਕ ਨਿਆਂ ਅਤੇ ਹੱਕਾਂ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ। ਉਨ੍ਹਾਂ ਦੀ ਹਾਲੀਆ ਭੂਮਿਕਾ ਆਲ ਇੰਡੀਆ ਪ੍ਰਧਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) ਅਤੇ ਪਾਥਵੇ ਗਲੋਬਲ ਅਲਾਇੰਸ ਦੇ ਮੁੱਖ ਪੈਟਰਾਨ ਵਜੋਂ ਦੁਨੀਆ ਭਰ ਵਿੱਚ ਰਵਿਦਾਸੀਆ ਵਿਰਾਸਤ ਨੂੰ ਜੋੜਨ, ਸੰਭਾਲਣ ਅਤੇ ਅੱਗੇ ਵਧਾਉਣ ਵਿੱਚ ਕੇਂਦਰੀ ਹੈ। *ਯੂਕੇ ਦੌਰੇ ਦੀਆਂ ਮੁੱਖ ਗਤੀਵਿਧੀਆਂ : ਇਸ ਯੂਕੇ ਦੌਰੇ ਦੌਰਾਨ, ਸ਼੍ਰੀ ਰਾਜੇਸ਼ ਬਾਘਾ ਜੀ ਨੇ :
ਹਾਈ ਕਮਿਸ਼ਨਰ ਵੀ. ਦੋਰੈਸਵਾਮੀ ਨਾਲ ਮੁਲਾਕਾਤ ਕੀਤੀ, ਜਿੱਥੇ 2027 ਦੇ ਪ੍ਰਕਾਸ਼ ਪੁਰਬ ਲਈ ਭਾਰਤ ਸਰਕਾਰ ਅਤੇ ਯੂਕੇ ਵਿੱਚ ਸਹਿਯੋਗ ਵਧਾਉਣ ਦੇ ਮੌਕਿਆਂ ’ਤੇ ਚਰਚਾ ਹੋਈ।
ਯੂਕੇ ਦੇ ਕਈ ਸ਼ਹਿਰਾਂ ਜਿਵੇਂ ਕਿ ਲੰਡਨ, ਬਰਮਿੰਘਮ, ਲੈਸਟਰ ਅਤੇ ਮੈਨਚੈਸਟਰ ਵਿੱਚ ਰਵਿਦਾਸੀਆ ਕਮਿਊਨਿਟੀ ਦੇ ਕੇਂਦਰਾਂ, ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕੀਤਾ। 650ਵੇਂ ਪ੍ਰਕਾਸ਼ ਪੁਰਬ ਸਮਾਰੋਹ ਲਈ ਪ੍ਰਾਰੰਭਿਕ ਯੋਜਨਾ ਦਾ ਮਸੌਦਾ ਤਿਆਰ ਕੀਤਾ, ਜਿਸ ਵਿੱਚ ਸੰਸਾਰ ਪੱਧਰੀ ਸਿਖਰ ਸੰਮੇਲਨ, ਧਾਰਮਿਕ ਕੀਰਤਨ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਸ਼ਿਕਸ਼ਣ ਪ੍ਰੋਗਰਾਮ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ। 650ਵੇਂ ਪ੍ਰਕਾਸ਼ ਪੁਰਬ ਲਈ ਸੰਭਾਵਿਤ ਪ੍ਰੋਗਰਾਮ ਸ਼੍ਰੀ ਰਾਜੇਸ਼ ਬਾਘਾ ਜੀ ਨੇ ਇਸ ਮੌਕੇ ‘ਤੇ ਸੁਝਾਅ ਦਿੱਤਾ ਕਿ ਇਹ ਪ੍ਰਕਾਸ਼ ਪੁਰਬ:
ਭਾਰਤ ਅਤੇ ਯੂਕੇ ਵਿੱਚ ਇੱਕੋ ਸਮੇਂ ਮਨਾਇਆ ਜਾਵੇ, ਤਾਂ ਜੋ ਵਿਦੇਸ਼ਾਂ ਵਿੱਚ ਵੱਸਦੇ ਸਿੱਖ, ਰਵਿਦਾਸੀਆ ਅਤੇ ਹੋਰ ਭਗਤਾਂ ਨੂੰ ਇਸ ਮਹਾਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇ।
ਅੰਤਰਰਾਸ਼ਟਰੀ ਯਾਤਰਾ ਅਤੇ ਪ੍ਰਦਰਸ਼ਨੀਆਂ ਦੁਆਰਾ ਗੁਰੂ ਜੀ ਦੀਆਂ ਬਾਣੀਆਂ, ਉਪਦੇਸ਼ ਅਤੇ ਇਤਿਹਾਸਕ ਸਥਾਨਾਂ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕੀਤਾ ਜਾਵੇ।
ਡਿਿਜ਼ਟਲ ਪਲੇਟਫਾਰਮਾਂ ਰਾਹੀਂ ਲਾਈਵ ਸਟ੍ਰੀਮਿੰਗ ਕੀਤੀ ਜਾਵੇ, ਤਾਂ ਜੋ ਕਰੋੜਾਂ ਲੋਕ ਇਸ ਆਤਮਿਕ ਉਤਸਵ ਨਾਲ ਜੁੜ ਸਕਣ।
ਸਮਾਜ ਲਈ ਸੁਨੇਹਾ ਸ਼੍ਰੀ ਰਾਜੇਸ਼ ਬਾਘਾ ਜੀ ਨੇ ਕਿਹਾ ਕਿ, “ਸ਼੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਿਰਫ਼ ਰਵਿਦਾਸੀਆ ਭਗਤਾਂ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੈ। ਸਮਾਨਤਾ, ਪ੍ਰੇਮ ਅਤੇ ਸੇਵਾ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਹੀ ਅਸੀਂ ਉਨਾਂ ਦੇ ਦਰਸਾਏ ਰਸਤੇ ‘ਤੇ ਚੱਲ ਸਕਦੇ ਹਾਂ।
ਯੂਕੇ ਅਤੇ ਭਾਰਤ ਦੋਵੇਂ ਵਿੱਚ ਸਮਾਗਮਾਂ ਦੀ ਤਿਆਰੀ ਲਈ ਇੱਕ ਸੰਯੁਕਤ ਸਟੀਅਰਿੰਗ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਮੁੱਖ ਧਾਰਮਿਕ, ਸਮਾਜਕ ਅਤੇ ਰਾਜਨੀਤਿਕ ਆਗੂ ਸ਼ਾਮਲ ਹੋਣਗੇ।
ਇਸ ਮੌਕੇ ਸ੍ਰੀ ਬਾਘਾ ਦੇ ਨਾਲ ਹੋਰਨਾਂ ਤੋਂ ਇਲਾਵਾ ਸੰਤ ਸਤਨਾਮ ਸਿੰਘ ਜੀ ਮੁੱਖ ਪੈਟਰਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ(UK), ਸਤਪਾਲ ਜਨਰਲ ਸਕੱਤਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK), ਤਰਸੇਮ ਕਲਿਆਣ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) , ਅਮਰੀਕ ਪਲਾਹੀ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ(UK), ਚਮਨ ਲਾਲ ਮਦਾਹਰ, ਗੁਰਦਿਆਲ ਬਾਘਾ, ਬਲਰਾਮ ਸਿੰਘ, ਹਰਜਿੰਦਰ ਬਾਘਾ, ਸੁਖਵਿੰਦਰ ਭਾਰਦਵਾਜ, ਮਨਜੀਤ ਬਾਘਾ, ਪਰਗਣ ਗੁਰੂ ਉਚੇਚੇ ਤੌਰ ‘ਤੇ ਮੌਜੂਦ ਰਹੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।