ਰਣਜੀਤ ਸਾਗਰ ਡੈਮ ਤੇ ਤੈਨਾਤ ਕਰਮਚਾਰੀਆਂ ਤੋਂ ਪਤਾ ਲੱਗਾ ਕੇ ਉਥੇ ਤਾਇਨਾਤ ਪ੍ਰਬੋਧ ਚੰਦਰ, SE ਨੇ ਮੁਲਾਜ਼ਮਾਂ ਨੂੰ ਮਾਵਾਂ-ਭੈਣਾਂ ਦੀਆਂ ਗਾਲ਼ਾਂ ਕੱਢੀਆਂ। ਇਸ ਅਧਿਕਾਰੀ ਵੱਲੋਂ ਕਲਾਸ ਫੋਰ ਮੁਲਾਜ਼ਮਾਂ ਦੇ ਜੀ.ਪੀ. ਫੰਡ ਕੇਸਾਂ ਤੇ ਵਾਰ-ਵਾਰ ਇਤਰਾਜ ਲਗਾਉਣ ਕਾਰਨ ਮੁਲਾਜ਼ਮਾਂ ਨੂੰ ਫੰਡ ਨਾ ਮਿਲਣ ਕਰਕੇ ਸਮੇਂ ਸਿਰ ਉਹਨਾਂ ਦੀਆਂ ਜਰੂਰੀ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਇਸ ਵਲੋਂ ਕਰਮਚਾਰੀਆਂ ਨੂੰ ਮਕਾਨ ਅਲਾਟ ਨਹੀ ਕੀਤੇ ਜਾ ਰਹੇ। ਇਸ ਰੋਸ ਵਜੋਂ ਡੈਮ ਦੇ ਮੁਲਾਜ਼ਮਾਂ ਨਾਲ ਇਸ ਅਧਿਕਾਰੀ ਵਿਰੁੱਧ ਧਰਨਾ ਲਗਾਇਆ ਗਿਆ। ਅਧਿਕਾਰੀ ਵੱਲੋਂ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਜਾਣ, ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੈਮ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਨੇ ਇਸ ਅਧਿਕਾਰੀ ਦੀ ਬਦਲੀ ਦੀ ਮੰਗ ਰੱਖੀ ਗਈ ਹੈ, ਜਦ ਤੱਕ ਬਦਲੀ ਨਾ ਹੋਈ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।