ਫਗਵਾੜਾ 7 ਅਗਸਤ (ਸ਼ਿਵ ਕੋੜਾ) ਰੋਹਤਕ ਵਿਖੇ 16 ਤੋਂ 18 ਅਗਸਤ ਤੱਕ ਹੋਣ ਜਾ ਰਹੀ ਰਾਸ਼ਟਰੀ ਰੈਸਲਿੰਗ ਚੈਂਪੀਅਨਸ਼ਿਪ ਲਈ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦੇ ਪੰਜ ਪਹਿਲਵਾਨਾਂ ਦੀ ਚੋਣ ਹੋਈ ਹੈ। ਇਸ ਵਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਪਹਿਲਵਾਨ ਰਾਹੁਲ (97 ਕਿੱਲੋ), ਪਰਮਿੰਦਰ (92 ਕਿੱਲੋ), ਕਰਨਵੀਰ ਸਿੰਘ ਸੰਘਾ (86 ਕਿੱਲੋ), ਵਿਸ਼ਾਲ (79 ਕਿੱਲੋ) ਅਤੇ ਪਹਿਲਵਾਨ ਸੂਰਜ 70 ਕਿੱਲੋ ਭਾਰ ਵਰਗ ਲਈ ਜੋਰ ਅਜਮਾਇਸ਼ ਕਰਨਗੇ। ਉਹਨਾਂ ਦੱਸਿਆ ਕਿ ਰਾਸ਼ਟਰੀ ਚੈਂਪੀਅਨਸ਼ਿਪ ਲਈ ਟਰਾਇਲ ਪੰਜਾਬ ਰੈਸਲਿੰਗ ਅਕੈਡਮੀ ਦੇ ਜਨਰਲ ਸਕੱਤਰ ਸ਼ਾਹਬਾਜ ਸਿੰਘ ਦੀ ਦੇਖਰੇਖ ਹੇਠ ਦਸ਼ਮੇਸ਼ ਰੈਸਲਿੰਗ ਅਕੈਡਮੀ ਮਾਨਸਾ ਵਿਖੇ ਹੋਏ ਸੀ। ਉਹਨਾਂ ਖੁਸ਼ੀ ਪ੍ਰਗਟਾਈ ਕਿ ਪਹਿਲੀ ਵਾਰ ਉਹਨਾਂ ਦੀ ਅਕੈਡਮੀ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਪੰਜ ਪਹਿਲਵਾਨਾਂ ਨੂੰ ਨੈਸ਼ਨਲ ਚੈਂਪੀਅਨਸ਼ਿਪ ਵਿਚ ਘੁਲਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਐਨ.ਆਰ.ਆਈ. ਗੁਰਜੀਤ ਸਿੰਘ ਪੁਰੇਵਾਲ ਸੰਚਾਲਕ ਓਲੰਪਿਕ ਪੁਰੇਵਾਲ ਖੇਡਾਂ ਵਲੋਂ ਚੁਣੇ ਗਏ ਪਹਿਲਵਾਨਾਂ ਨੂੰ ਪੰਜ-ਪੰਜ ਕਿਲੋ ਬਦਾਮ ਅਤੇ ਅਕੈਡਮੀ ਨੂੰ ਵੀਹ ਹਜਾਰ ਰੁਪਏ ਦੀ ਮਾਲੀ ਸਹਾਇਤਾ ਭੇਂਟ ਕਰਦਿਆਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਵਾਨਾਂ ਦੇ ਚੰਗੇ ਪ੍ਰਦਰਸ਼ਨ ਦੀ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਪਹਿਲਵਾਨ ਵਿਸ਼ਾਲ ਨੂੰ ਰਾਜਕੁਮਾਰ ਆਸਟ੍ਰੇਲੀਆ ਵਲੋਂ 11 ਹਜਾਰ ਰੁਪਏ ਭੇਜੇ ਗਏ ਹਨ। ਇਹ ਰਕਮ ਐਨ.ਆਰ.ਆਈ. ਰਾਜਕੁਮਾਰ ਦੇ ਭਰਾ ਹੈੱਪੀ ਨੇ ਵਿਸ਼ਾਲ ਪਹਿਲਵਾਨ ਨੂੰ ਭੇਂਟ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਸਾਜਨ ਰਾਜਪੂਤ, ਮਿਸਟਰ ਸ਼ਰਮਾ, ਕੋਚ ਰਵਿੰਦਰ ਨਾਥ, ਬਲਵੀਰ ਕੁਮਾਰ, ਸਰਬਜੀਤ ਸਿੰਘ ਸੰਘਾ, ਆਰ.ਪੀ. ਸਿੰਘ ਆਦਿ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।