ਜਲੰਧਰ( ) ਅਯੋਧਿਆ ਵਿੱਚ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਅੱਜ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਨਿਕਾਲੀ ਗਈ ਵਿਸ਼ਾਲ ਸ਼ੋਭਾ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ।ਜਦੋਂ ਸਕੂਟਰ ਮਾਰਕੀਟ ਪੁਲੀ ਅਲੀ ਮੁਹੱਲਾ ਵਿਖੇ ਪਹੁੰਚੀ, ਤਾਂ ਉਥੇ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਕੜਾਹ ਦੇ ਵਿਸ਼ਾਲ ਲੰਗਰ ਲਗਾਏ ਗਏ ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਰਪਾਲ ਸਿੰਘ ਚੱਡਾ, ਵਿਪਨ ਸਭਰਵਾਲ, ਹਰਜੋਤ ਸਿੰਘ ਲੱਕੀ ਅਤੇ ਸੁਖਵਿੰਦਰ ਸਿੰਘ ਬੱਗਾ ਵਿਸ਼ੇਸ਼ ਤੌਰ ਤੇ ਸੇਵਾ ਕਰਨ ਲਈ ਪਹੁੰਚੇ ਹੋਏ ਸਨ ।ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ, ਹਰਨੇਕ ਸਿੰਘ ਨੇਕੀ ਅਤੇ ਸੁਰੇਸ਼ ਕੁਮਾਰ ਸ਼ਾਲੂ ਨੇ ਇਸ ਮੌਕੇ ਤੇ ਬੋਲਦੇ ਕਿਹਾ। ਕਿ ਸਾਡੀ ਐਸੋਸੀਏਸ਼ਨ ਦੀ ਇਹ ਖੂਬਸੂਰਤੀ ਹੈ। ਕਿ ਅਸੀਂ ਹਰ ਧਰਮ ਜਾਤ ਤੋ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਦੇ ਹਾਂ ।ਸ਼ਹਿਰ ਦੀ ਹਰ ਧਰਮ ਦੀਆਂ ਜਥੇਬੰਦੀਆਂ ਨੂੰ ਸਹਿਯੋਗ ਕਰਦੇ ਹਾਂ, ਤੇ ਕਰਦੇ ਰਹਾਂਗੇ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਹੈ । ਇਸ ਮੌਕੇ ਤੇ ਅਸ਼ਵਨੀ ਕੁਮਾਰ, ਵਿੱਕੀ ਸਿੱਕਾ, ਲੱਕੀ ਸਿੱਕਾ ,ਆਤਮ ਪ੍ਰਕਾਸ਼, ਬੱਬੂ ਕਾਲੜਾ ਆਦੀ ਹਾਜ਼ਰ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।