ਜਾਲੰਧਰ ( ): ਰੋਟਰੀ ਕਲੱਬ ਆਫ਼ ਜਲੰਧਰ ਵੱਲੋਂ ਜਲੰਧਰ ਦੇ ਇੱਕ ਸਥਾਨਕ ਹੋਟਲ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਰੋਟਰੀ ਕਲੱਬ ਜਲੰਧਰ ਜ਼ਿਲ੍ਹਾ 3361 ਦੇ ਪ੍ਰਧਾਨ ਰੋਟੇਰੀਅਨ ਜਤਿੰਦਰ ਜੈਸਵਾਲ, ਸਕੱਤਰ ਧਨਿਆ ਨਾਇਰ, ਪ੍ਰੋਜੈਕਟ ਡਾਇਰੈਕਟਰ ਬੀ.ਕੇ.ਮਾਨੀ, ਖਜ਼ਾਨਚੀ ਕਮਲ ਗੁਪਤਾ ਅਤੇ ਕੋ-ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਲੱਬ ਦੇ ਕੰਮਾਂ ਬਾਰੇ ਚਰਚਾ ਕੀਤੀ।
ਪ੍ਰੋਗਰਾਮ ਵਿੱਚ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਪੁੱਜੇ।
ਰੋਟਰੀ ਕਲੱਬ ਬਾਰੇ ਜਾਣਕਾਰੀ ਦਿੰਦੇ ਹੋਏ ਰੋਟੇਰੀਅਨ ਬੀ.ਕੇ.ਮਾਨੀ ਨੇ ਦੱਸਿਆ ਕਿ ਇਹ ਸਭ ਤੋਂ ਪੁਰਾਣਾ ਕਲੱਬ ਹੈ, ਇਸ ਦੀ ਸਥਾਪਨਾ 1951 ਵਿੱਚ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਲਈ ਕੀਤੀ ਗਈ ਸੀ।
ਇਸ ਮੌਕੇ ਮਹਿੰਦਰ ਭਗਤ ਨੇ ਰੋਟਰੀ ਕਲੱਬ ਆਫ਼ ਜਲੰਧਰ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਨਿਰਸਵਾਰਥ ਕਾਰਜ ਪ੍ਰਮਾਤਮਾ ਦੀ ਭਗਤੀ ਕਰਨ ਦੇ ਬਰਾਬਰ ਹਨ। ਉਨ੍ਹਾਂ ਰੋਟਰੀ ਕਲੱਬ ਆਫ਼ ਜਲੰਧਰ ਨੂੰ ਸਰਕਾਰੀ ਫੰਡਾਂ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਕੱਤਰ ਧਨਿਆ ਨਾਇਰ ਨੇ ਰੋਟਰੀ ਵੱਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |
ਮਹਿੰਦਰ ਭਗਤ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਨ ‘ਤੇ ਰੋਟਰੀ ਕਲੱਬ ਆਫ਼ ਜਲੰਧਰ ਦੇ ਸਮੂਹ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਰੋਟੇਰੀਅਨ ਪ੍ਰਧਾਨ ਜਤਿੰਦਰ ਜੈਸਵਾਲ, ਧਨਿਆ ਨਾਇਰ, ਬੀ.ਕੇ.ਮਾਨੀ, ਡਾ: ਪਵਨ ਗੁਪਤਾ, ਸੁਭਾਸ਼ ਸੂਦ, ਸੁਰਿੰਦਰ ਸੇਠ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।