
ਫਗਵਾੜਾ 11 ਅਪ੍ਰੈਲ (ਸ਼ਿਵ ਕੋੜਾ) ਈਦ ਉੱਲ ਫਿਤਰ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਭਰ ਵਿੱਚ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਰਬਰ ਗ਼ੁਲਾਮ ਸੱਬਾ ਦੀ ਅਗਵਾਈ ਹੇਠ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਵਿਖੇ ਮੋਲਾਨਾ ਜਿਆਉਲਹੱਕ ਕਾਸਮੀ ਨੇ ਅਤੇ ਮਦੀਨਾ ਮਸਜਿਦ ਪਲਾਹੀ ਵਿਖੇ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਈਦ ਉੱਲ ਫਿਤਰ ਦੀ ਨਮਾਜ ਅਦਾ ਕਰਵਾਈ ਇਸ ਮੌਕੇ ਤੇ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਈਦ ਦਾ ਇਹ ਤਿਉਹਾਰ ਸਾਨੂੰ ਆਪਣੇ ਰੱਬ ਦੀ ਬੰਦਗੀ ਤੇ ਲੋੜਵੰਦਾਂ ਦੀ ਹਮਦਰਦੀ ਲਈ ਪ੍ਰੇਰਿਤ ਕਰਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਸਾਨੂੰ ਇਸ ਦਿਨ ਸਾਰੇ ਗਿਲੇ ਸ਼ਿਕਵੇ ਭਲਾਕੇ ਇੱਕ ਦੂਜੇ ਨਾਲ ਗਲੇ ਮਿਲਕੇ ਪਿਆਰ ਅਤੇ ਮਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਰੋਜਾ ਸਿਰਫ ਭੁੱਖਾ ਰਹਿਣ ਦਾ ਨਾਂਮ ਨਹੀ ਸਗੋ ਆਪਣੇ ਪਾਲਣ ਹਾਰ ਨਾਲ ਸਬੰਧ ਮਜਬੂਤ ਕਰਨ ਦਾ ਜਰਿਆ ਹੈ । ਇਸ ਮੌਕੇ ਤੇ ਬੋਲਦਿਆ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਕਿਹਾ ਕਿ ਰਮਜਾਨ ਉੱਲ ਮੁੁਬਾਰਕ ਦੇ ਪਵਿੱਤਰ ਮਹੀਨੇ ਵਿਚ 30 ਦਿਨ ਰੋਜੇ ਰੱਖਕੇ ਉਸ ਰੱਬ ਦੀ ਇਬਾਦਤ ਕਰਕੇ ਇਨਾਮ ਦੀ ਖੁਸ਼ੀ ਵਿਚ ਮਿਲਣ ਵਾਲੇ ਇਸ ਤਿਉਹਾਰ ਨੂੰ ਸਾਨੂੰ ਰਲ ਮਿਲਕੇ ਮਨਾਉਣਾ ਚਾਹੀਦਾ ਹੈ ਇਸ ਮੌਕੇ ਦੇ ਦੇਸ਼ ਦੀ ਅਮਨ ਸਾਤੀ ਤੇ ਭਾਈਚਾਰਕ ਸਾਂਝ ਲਈ ਵਿਸੇਸ਼ ਦੁਆ ਵੀ ਕੀਤੀ । ਇਸ ਮੋਕੇ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਸਰਬਰ ਗੁਲਾਮ ਸੱਬਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆ। ਇਸ ਮੋਕੇ ਤੇ ਐਲਨ ਸ਼ਰਮਾ ਯੂ. ਕੇ., ਕੁਲਵਿੰਦਰ ਯੂ ਕੇ, ਜਸਵਿਦਰ, ਰਾਸ਼ਿਦ, ਬੰਟੀ, ਅਜਾਇਬ ਸਿੰਘ ਗਰਮੀ ਨੂੰ ਦੇਖਦੇ ਹੋਏ ਨਮਾਜ ਅਦਾ ਕਰਨ ਆਏ ਨਮਾਜੀਆਂ ਲਈ ਠੰਡੇ ਸੋਡੇ ਦਾ ਲੰਗਰ ਵੀ ਲਗਾਇਆ ਗਿਆ। ਈਦ ਦੇ ਤਿਉਹਾਰ ਮੌਕੇ ਸਰਬਰ ਗੁਲਾਮ ਸੱਬਾ ਆਪਣੇ ਸਮੂਹ ਸਾਥੀਆਂ ਨਾਲ ਝੂਗੀਆ , ਝੋਪੜੀਆਂ ਵਾਲਿਆ ਨਾਲ ਆਪਣੀ ਖੁਸੀ ਸਾਂਝੀ ਕਰਦਿਆ ਵੀ ਠੰਡੇ ਦਾ ਲੰਗਰ ਲਗਾਇਆ। ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਫਿਰੋਜ ਖਾਨ ਨੇ ਵੀ ਸਮੁੱਚੇ ਇਲਾਕਾਂ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਈਦ ਉੱਲ ਫਿਤਰ ਦੀ ਮੁਬਾਰਕਵਾਦ ਦਿੱਤੀ । ਇਸ ਮੌਕੇ ਤੇ ਇਮਾਮ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਨੇ ਰਮਜਾਨਾ ੳੁੰਲ ਮੁਬਾਰਕ ਦੇ ਪਵਿੱਤਰ ਮਹੀਨੇ ਅਤੇ ਈਦ ਉੱਲ ਫਿਤਰ ਦੇ ਤਿਉਹਾਰ ਦੀ ਫਜੀਲਤ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਫਿਤਰੇ ਦੀ ਰਕਮ ਈਦ ਦੀ ਨਮਾਜ ਤੋਂ ਪਹਿਲਾ ਅਦਾ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਸ ਤਰ੍ਹਾਂ ਅਸੀ ਫਿਤਰੇ ਦੇ ਪੈਸਿਆਂ ਨਾਲ ਲੋੜਵੰਦ ਦੀ ਸਹਾਇਤਾਂ ਕਰ ਸਕਦੇ ਹਾਂ । ਸਰਬਰ ਗੁਲਾਮ ਸੱਬਾ ਨੇ ਐਸ ਪੀ ਫਗਵਾੜਾ ਰਪਿੰਦਰ ਕੌਰ ਭੱਟੀ ਨੂੰ ਈਦ ਦੀ ਸਪੇਸ਼ਲ ਖਾਣ ਵਾਲੀਆ ਸੇਮੀਆ ਦਿੱਤੀਆ ਉਥੇ ਹੀ ਉਨ੍ਹਾਂ ਨੇ ਸਮੁੱਚੇ ਪ੍ਰਸ਼ਾਸਣ ਦਾ ਈਦ ਦੇ ਤਿਉਹਾਰ ਮੋਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਬਹਾਦਰ ਮੁਹੰਮਦ, ਮੰਗਲ ਹੁਸੈਨ, ਮੌਲਵੀ ਨਸੀਮ, ਮੁਹੰਮਦ ਕਾਸ਼ਿਵ, ਸਮੀਰ ਮੁਹੰਮਦ, ਮੁਹੰਮਦ ਜਹਾਂਗੀਰ, ਮੁਹੰਮਦ ਫਰਿਆਦ, ਸਦੀਕ ਮੁਹੰਮਦ, ਸੋਢੀ ਸੁੰਨੜਾ, ਕਾਰੀ ਸ਼ੋਕੀਨ, ਮੁਹੰਮਦ ਇਜਾਜ, ਮੁਹੰਮਦ ਸਾਜਿਦ, ਲਾਲ ਹੂਸੈਨ, ਸੌਕਤ ਅਲੀ, ਮੁਹੰਮਦ ਅਜਾਦ, ਮੁਹੰਮਦ ਫਿਰੋਜ, ਮੁਹੰਮਦ ਅਸਲਮ, ਮੁਹੰਮਦ ਅਸ਼ਫਾਕ ਖਾਨ, ਮੁਹੰਮਦ ਰਜੀ, ਅਬਦੁੱਲ ਰਸੀਦ, ਪ੍ਰੋਫੈਸਰ ਆਰਿਫ ਇਕਬਾਲ, ਮੁਹੰਮਦ ਫੈਸਲ, ਮੁਹੰਮਦ ਤਾਜਿਮ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ