ਲਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਜਲੰਧਰ ਵੱਲੋਂ ਸੀਨੀਅਰ ਸਟੇਟ ਫੁੱਟਬਾਲ ਚੈਨਪੀਅਨਸ਼ਿਪ ਦਾ ਆਰੰਭ ਹੋਇਆ। ਇਹ ਚੈਪੀਅਨਸ਼ਿਪ ਮਿਤੀ 16.10.2024 ਤੋਂ 19.10.204 ਤਕ ਕਾਲਜ ਦੇ ਖੇਡ ਮੈਦਾਨ ਵਿੱਚ ਖੇਡੀ ਜਾਵੇਗੀ। ਇਸ ਚੈਂਪੀਨਅਸ਼ਿਪ ਦਾ ਉਦਘਾਟਨੀ ਸਮਰੋਹ ਵਿੱਚ ਪਦਮ ਸ੍ਰੀ ਪ੍ਰਗਟ ਸਿੰਘ, ਸਾਬਕਾ ਕਪਤਾਨ ਰਾਸ਼ਟਰੀ ਹਾਕੀ ਟੀਮ ਅਤੇ ਐਮ.ਐਲ.ਏ. ਜਲੰਧਰ ਛਾਉਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਗਵਰਨਿੰਗ ਕੌਂਸਲ, ਲਾਇਲਪੁਰ ਖ਼ਾਲਸਾ ਕਾਲਜ ਵਲੋਂ ਕੀਤੀ ਗਈ। ਅੱਜ ਦਾ ਪਹਿਲਾ ਮੈਚ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਅਤੇ ਡੀ.ਐਫ.ਏ. ਰੋਪੜ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਹ ਮੈਚ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ 1 ਦੇ ਮੁਕਾਬਲੇ 3 ਗੋਲਾਂ ਨਾਲ ਜਿੱਤਿਆ। ਜੇਤੂ ਟੀਮ ਵੱਲੋਂ ਕਰਨਦੀਪ ਨੇ ਹੈਟਰਿਕ ਕੀਤੀ ਅਤੇ ਮੈਚ ਦਾ ਬੈਸਟ ਪਲੇਅਰ ਵੀ ਐਲਾਨਿਆ ਗਿਆ। ਅੱਜ ਦਾ ਦੂਜਾ ਮੈਚ ਜਲੰਧਰ ਅਤੇ ਬਰਨਾਲੇ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿੱਚ ਬਤੌਰ ਮੁੱਖ ਮਹਿਮਨ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ ਸ. ਸੁਰਜੀਤ ਸਿੰਘ, ਰਿਟਾ. ਐਸ.ਪੀ. ਪੰਜਾਬ ਪੁਲਿਸ ਸ਼ਾਮਲ ਹੋਏ। ਇਹ ਮੈਚ ਜਲੰਧਰ ਦੀ ਟੀਮ ਨੇ 3-0 ਨਾਲ ਜਿੱਤਿਆ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲਾ ਗੋਲ ਗੋਰਵ ਮਹੇ ਨੇ 56ਵੇਂ ਮਿੰਟ ਵਿਚ, ਦੂਜਾ ਯਸ਼ਪਾਲ ਨੇ 82ਵੇਂ ਮਿੰਟ ਅਤੇ ਤੀਜਾ ਗੋਲ ਮਧੁਰ ਨੇ 90ਵੇਂ ਮਿੰਟ ਵਿਚ ਕੀਤਾ। ਇਸ ਮੌਕੇ ਸ. ਤਰਲੋਚਨ ਸਿੰਘ ਸੰਘਾ, ਸ. ਇੰਦਰਜੀਤ ਸਿੰਘ, ਸੁੱਖੀ ਮਾਨ, ਸ. ਮਨਮੋਹਨ ਸਿੰਘ, ਸ੍ਰੀ ਵਿਜੈ ਵੈਸ਼, ਸ. ਚਰਨਜੀਤ ਸਿੰਘ, ਸ੍ਰ. ਬਲਵਿੰਦਰ ਰਾਣਾ, ਸ. ਅਜਵੰਤ ਸਿੰਘ ਬੱਲ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਸ. ਤਜਿੰਦਰ ਸਿੰਘ, ਸ. ਇਕਬਾਲ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਅਤੇ ਫੁੱਟਬਾਲ ਪ੍ਰੇਮੀ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਬਾਖੂਬੀ ਨਿਭਾਈ। ਕੱਲ ਨੂੰ ਕਲੱਬ ਦਾ ਪਹਿਲਾ ਮੈਚ ਕਪੂਰਥਲਾ ਅਤੇ ਸੰਗਰੂਰ ਵਿਚਕਾਰ ਮਿਤੀ 17.10.2024 ਨੂੰ ਦੁਪਹਿਰ 1:00 ਵਜੇ ਸ਼ੁਰੂ ਹੋਵੇਗਾ ਅਤੇ ਦੂਜਾ ਮੈਚ ਪਟਿਆਲਾ ਅਤੇ ਅੰਮ੍ਰਿਤਸਰ ਵਿਚਕਾਰ 3:00 ਵਜੇ ਖੇਡਿਆ ਜਾਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।