ਜਲੰਧਰ 11 (ਨਿਤਿਨ ਕੌੜਾ ) :ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮੈਨ, ਜਲੰਧਰ ਦੇ ਐਨ. ਐਸ.ਐਸ. ਵਿਭਾਗ ਵੱਲੋਂ ਇੱਕ
ਰੋਜ਼ਾ ਪ੍ਰੇਰਣਾਤਮਕ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ.
ਰੁਪਾਂਸ਼ ਅਸ਼ਵਨੀ ਜੀ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਜੋ ਕਿ ੳੁੱਚ ਕੋਟੀ ਦੇ ਵਕਤਾ ਹੋਣ ਦੇ ਨਾਲ-
ਨਾਲ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ।ਸ਼੍ਰੀ. ਰੁਪਾਂਸ਼ ਅਸ਼ਵਨੀ ਜੀ ਨੇ ਐਨ.ਐਸ.ਐਸ. ਦੀਆਂ
ਵਿਦਿਆਰਥਣਾਂ ਨੂੰ ਜੀਵਨ ਵਿੱਚ ਕਾਮਯਾਬੀ ਕਿਸ ਤਰ੍ਹਾਂ ਹਾਸਿਲ ਕੀਤੀ ਜਾ ਸਕਦੀ ਹੈ ਇਸ ਵਿਸ਼ੇ ’ਤੇ
ਚਾਨਣਾ ਪਾਇਆ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਨੂੰ
ਕਿਸ ਤਰ੍ਹਾਂ ਪ੍ਰਾਪਤ ਕਰਨਾ ਚਾਹੀਦਾ ਹੈ ਨਾਲ ਸੰਬੰਧਿਤ ਨੁਕਤੇ ਸਾਂਝੇ ਕੀਤੇ। ਵਿਦਿਆਰਥੀ ਕਿਸ
ਤਰ੍ਹਾਂ ਇਕਾਗਰਤਾ, ਯੋਜਨਾਬੰਦੀ ਅਤੇ ਆਪਣੇ ਜੀਵਨ ਵਿੱਚ ਸਹੀ ਦਿਸ਼ਾ ਚੁਣ ਕੇ ਤਰੱਕੀ ਦੇ ਰਾਹ ਤੇ
ਜਾ ਸਕਦੇ ਹਨ ਬਾਰੇ ਪ੍ਰੋਤਸਾਹਿਤ ਕੀਤਾ। ਕਾਲਜ ਦੇ ਪਿੰ੍ਰਸੀਪਲ ਡਾ. ਨਵਜੋਤ ਜੀ ਨੇ ਐਨ.ਐਸ.ਐਸ.
ਵਿਭਾਗ ਅਤੇ ਸ਼੍ਰੀ. ਰੁਪਾਂਸ਼ ਅਸ਼ਵਨੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ
ਦੇ ਬੁਲਾਰੇ ਵਿਦਿਆਰਥੀਆਂ ਦੇ ਲਈ ਪ੍ਰੇਰਣਾ ਸਰੋਤ ਬਣਦੇ ਹਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।