ਜਲੰਧਰ :ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਫਿਜਿਓਥਰੈਪੀ ਵਿਭਾਗ ਵਲੋਂ ਗ੍ਰੀਨ ਦੀਵਾਲੀ ਮਨਾਈ ਗਈ। ਸਮਾਗਮ ਦਾ ਮੁੱਖ ਥੀਮ ਗ੍ਰੀਨ ਦੀਵਾਲੀ ਅਤੇ ਕੁਕਿੰਗ ਵਿਦਾਊਟ ਫਾਇਰ ਰਿਹਾ ਜਿਸ ਵਿਚ ਵਿਦਿਆਰਥੀਆਂ ਨੇ ‘ਕੁਕਿੰਗ ਵਿਦਾਊਟ ਫਾਇਰ’ ਕਰਕੇ ਗ੍ਰੀਨ ਦੀਵਾਲੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਬੀ.ਪੀ.ਟੀ. ਭਾਗ ਪਹਿਲਾ, ਦੂਜਾ, ਤੀਜਾ ਤੇ ਚੌਥਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਈ ਤਰ੍ਹਾਂ ਦੇ ਖਾਧ ਪਦਾਰਥ ਬਣਾਏ। ਇਸ ਮੌਕੇ ਬਹੁਤ ਹੀ ਖੂਬਸੂਰਤੀ ਨਾਲ ਦੀਵਾਲੀ ਦੇ ਦੀਵਿਆਂ ਨੂੰ ਰੰਗਾਂ ਨਾਲ ਸਜਾਇਆ ਗਿਆ। ਸਮਾਗਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਿਭਾਗ ਦੇ ਮੁੱਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦਾ ਪੌਦਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਵਿਭਾਗ ਦੀ ਇਹ ਕੋਸ਼ਿਸ਼ ਇਸ ਦਿਸ਼ਾ ਵਿਚ ਇਕ ਉੱਤਮ ਕਦਮ ਹੈ। ਇਸ ਨੂੰ ਆਪਣੇ ਵਰਤਾਓ ਵਿਚ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਾਤਾਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਵਧ ਰਹੀ ਹੈ ਅਤੇ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਪਟਾਖਿਆਂ ਦੇ ਪ੍ਰਦੂਸ਼ਣ ਨਾਲ ਇਸ ਵਿਚ ਅਥਾਹ ਵਾਧਾ ਹੁੰਦਾ ਹੈ। ਇਸ ਤਿਉਹਾਰ ’ਤੇ ਪਟਾਖੇ ਚਲਾਉਣ ਦੀ ਥਾਂ ਸਾਨੂੰ ਵੱਧ ਤੋਂ ਵੱਧ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਧਰਤੀ ਚੰਗੇ ਰਹਿਣ-ਸਹਿਣ ਦੀ ਥਾਂ ਰਹਿ ਸਕੇ। ਇਸ ਮੌਕੇ ਦੀਵਾ ਮੇਕਿੰਗ ਮੁਕਾਬਲੇ ਵਿਚ ਬੀ.ਪੀ.ਟੀ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਲਸ਼ਮੀ ਦੇਵੀ ਅਤੇ ਉਸ਼ਾ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਤੀਜਾ ਦੀ ਪ੍ਰਿਆ, ਬੀ.ਪੀ.ਟੀ. ਭਾਗ ਪਹਿਲਾ ਦੇ ਹਾਫੀਜਾ ਅਤੇ ਪਲਵਿੰਦਰ ਨੇ ਵੀ ਦੂਜਾ ਸਥਾਨ ਅਤੇ ਬੀ.ਪੀ.ਟੀ. ਭਾਗ ਪਹਿਲਾ ਦੇ ਹਰਦੀਪ ਅਤੇ ਏਕਤਾ ਨੇ ਤੀਜਾ ਸਥਾਨ ਹਾਸਲ ਕੀਤਾ। ‘ਕੁਕਿੰਗ ਵਿਦਾਊਟ ਫਾਇਰ’ ਮੁਕਾਬਲੇ ਵਿਚ ਬੀ.ਪੀ.ਟੀ. ਭਾਗ ਪਹਿਲਾ ਦੇ ਗੁਰਪ੍ਰੀਤ ਦੀ ਟੀਮ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਚੌਥਾ ਦੀ ਆਇਨਾ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ.ਪੀ.ਟੀ. ਭਾਗ ਦੂਜਾ ਦੀ ਕਾਜਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਡਾ. ਗਗਨਦੀਪ ਕੌਰ, ਮੁਖੀ ਜੁਆਲੋਜੀ ਵਿਭਾਗ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਜਸਵੰਤ ਕੌਰ, ਡਾ. ਪ੍ਰਿਆਂਕ ਸ਼ਾਰਧਾ, ਡਾ. ਅੰਜਲੀ ਓਜਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।