
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਕਾਦਮਿਕ ਖੇਤਰ ਦੇ ਨਾਲ ਨਾਲ ਖੇਡਾਂ, ਭੰਗੜਾ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਜਾਣਿਆਂ ਜਾਂਦਾ ਹੈ। ਇਸ ਸੰਬੰਧ ਵਿਚ 10 ਰੋਜ਼ਾ ਪੰਜਾਬੀ ਲੋਕਨਾਚ ਭੰਗੜਾ ਸਿਖਲਾਈ ਕੈਂਪ ਦਾ ਆਰੰਭ ਮਿਤੀ 10.07.2025 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਇਸ ਲੋਕ ਨਾਚ ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਡਾ ਸੁਸ਼ਮਾ ਚਾਵਲਾ, (ਚਾਵਲਾ ਨਰਸਿੰਗ ਹੋਮ, ਜਲੰਧਰ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਸੁਮਨ ਚੋਪੜਾ, ਵਾਈਸ-ਪ੍ਰਿੰਸੀਪਲ ਡਾ. ਨਵਦੀਪ ਕੌਰ, ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੈਅਰਜ਼ ਅਤੇ ਪ੍ਰਬੰਧਕੀ ਕਮੇਟੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਸੰਦੇਸ਼ ਵਿੱਚ ਕੈਂਪ ਦਾ ਮਕਸਦ ਦੱਸਦੇ ਹੋਏ ਆਖਿਆ ਕਿ ਲਾਇਲਪੁਰ ਖ਼ਾਸਲਾ ਕਾਲਜ ਭੰਗੜੇ ਦੀ ਪ੍ਰਫੁੱਲਤਾ ਲਈ ਲਗਾਤਾਰ ਕਾਰਜਸ਼ੀਲ ਹੈ। ਇਸ ਤਰ੍ਹਾਂ ਦੇ ਉਪਰਾਲੇ ਜਿਥੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ ਉਥੇ ਹੀ ਉਹਨਾਂ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਨਿਖਾਰਨ ਵਿਚ ਵੱਡਮੁਲਾ ਯੋਗਦਾਨ ਵੀ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਪੱਧਰ ਤੱਕ ਵਿਕਸਿਤ ਕਰਨ ਵਾਲੀ ਪ੍ਰਮੁੱਖ ਸੰਸਥਾ ਹੈ ਜੋ ਸਾਲਾਂ ਤੋਂ ਇਸ ਮਕਸਦ ਲਈ ਕਾਰਜ ਕਰ ਰਹੀ ਹੈ। ਮੁੱਖ ਮਹਿਮਾਨ ਡਾ. ਸੁਸ਼ਮਾ ਚਾਵਲਾ ਨੇ ਕਿਹਾ ਕਿ ਅਜਿਹੇ ਕੈਂਪ ਜਿਥੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ ਨਾਲ ਹੀ ਉਹਨਾਂ ਨੂੰ ਸਿਹਤਮੰਦ ਰਹਿਣ ਲਈ ਵੀ ਪ੍ਰੇਰਦੇ ਹਨ। ਭਾਗੀਦਾਰਾਂ ਦੀ ਹੌਸਲਾ ਅਫਜਾਈ ਕਰਨ ਲਈ ਮੁੱਖ ਮਹਿਮਾਨ ਵਲੋਂ ਨ੍ਰਿਤ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੋ ਭੰਗੜਾ ਸਿਖਲਾਈ ਕੈਂਪ ਦੇ ਇੰਚਾਰਜ ਅਤੇ ਡੀਨ ਕਲਚਰਲ ਅਫੈਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਦੱਸਿਆਂ ਕਿ ਕੈਂਪ ਦੀ ਰਜਿਸਟਰੇਸ਼ਨ ਆਨਲਾਇਲ ਅਤੇ ਆਫਲਾਇਨ ਕੀਤੀ ਗਈ ਅਤੇ ਇਸ ਕੈਂਪ ਵਿਚ 400 ਤੋਂ ਵੱਧ ਸਿੱਖਿਆਰਥੀਆਂ ਭਾਗ ਲੈ ਰਹੇ ਹਨ। ਇਸ ਮੌਕੇ ਤੇ ਭੰਗੜੇ ਦੇ ਪੁਰਾਣੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਕੇਕ ਕੱਟ ਕੇ ਗੁਰੂਪੁਰਨਿਮਾਂ ਦੇ ਸ਼ੁੱਭ ਮੌਕੇ ਤੇ ਗੁਰੂਆਂ ਨੂੰ ਪ੍ਰਣਾਮ ਕਰਕੇ ਸ਼ਰਧਾ ਪੂਰਵਕ ਇਹ ਦਿਵਸ ਮਨਾਇਆ ਗਿਆ। ਇਸ ਕੈਂਪ ਵਿਚ ਚਾਨਣ ਵੋਕੇਸ਼ਨਲ ਕਾਲਜ ਦੇ ਸਪੈਸ਼ਲ ਅਤੇ ਵੱਖਰੇ ਤੌਰ ਤੇ ਸਮਰੱਥ ਵਿਦਿਆਰਥੀਆਂ ਵਲੋਂ ਵੀ ਹਿੱਸਾ ਲਿਆ ਗਿਆ ਅਤੇ ਭੰਗੜੇ ਦੀਆਂ ਤਾਲਾਂ ਸਿਖੀਆਂ ਗਈਆਂ। ਪ੍ਰੋ. ਸਤਪਾਲ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਉਪਰੋਕਤ ਤੋਂ ਇਲਾਵਾ ਇਸ ਮੌਕੇ ਡਾ. ਸਿਮਰਨਜੀਤ ਸਿੰਘ ਬੈਂਸ, ਪ੍ਰੋ. ਸੰਜੀਵ ਕੁਮਾਰ ਆਨੰਦ, ਡਾ. ਅਰੁਣ ਦੇਵ ਸ਼ਰਮਾ, ਪ੍ਰੋ. ਸੁਖਦੇਵ ਸਾਗਰ, ਡਾ. ਅਨੂ ਕੁਮਾਰੀ, ਡਾ. ਪੂਜਾ ਰਾਣਾ, ਡਾ. ਹਰਜਿੰਦਰ ਸਿੰਘ ਸੇਖੋਂ , ਡਾ. ਦਿਨਕਰ ਸ਼ਰਮਾ, ਡਾ.ਅਜੀਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ, ਡਾ. ਸਰਬਜੀਤ ਸਿੰਘ, ਡਾ. ਪ੍ਰਿੰਯਾਂਕ ਸ਼ਾਰਦਾ, ਪ੍ਰੋ. ਉਕਾਂਰ, ਪ੍ਰੋ. ਜਸਦੀਪ ਸਿੰਘ, ਡਾ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਡਾ. ਰਵਨੀਤ ਕੌਰ, ਪ੍ਰੋ. ਨੀਤਿਕਾ ਚੁੱਘ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਰਾਖੀ ਤਲਵਾੜ, ਪ੍ਰੋ. ਸੰਦੀਪ ਚੀਮਾਂ ਤੋਂ ਇਲਾਵਾ ਕਾਲਜ ਦੇ ਭੰਗੜਾ ਅਤੇ ਗਿੱਧਾ ਦੀਆਂ ਟੀਮਾਂ ਦੇ ਵਿਦਿਆਰਥੀ ਵੀ ਸ਼ਾਮਿਲ ਸਨ।