ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕਨਾਚ ਭੰਗੜੇ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮਿਤੀ 10.07.2025 ਤੋਂ 19.07.2025 ਤੱਕ ਦੱਸ ਰੋਜ਼ਾ ਲੋਕਨਾਚ ਭੰਗੜਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਿੰਨ ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੇ 425 ਤੋਂ ਵੱਧ ਭੰਗੜਾ ਪ੍ਰੇਮੀਆਂ ਨੇ ਭਾਗ ਲਿਆ। ਲੋਕਨਾਚ ਭੰਗੜਾ ਕੈਂਪ ਦੇ ਅੰਤਿਮ ਦਿਨ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਸੁਆਗਤ ਕੈਂਪ ਦੀ ਪ੍ਰਬੰਧਕੀ ਕਮੇਟੀ ਦੁਆਰਾ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਦੱਸਿਆਂ ਕਿ ਲੋਕਾਂ ਨੂੰ ਸਭਿਆਚਾਰ ਨਾਲ ਜੋੜਨਾਂ, ਸਿਹਤ ਅਤੇ ਕਾਲਜ ਦਾ ਸਮਾਜਿਕ ਯੋਗਦਾਨ ਇਸ ਕੈਂਪ ਦੇ ਮੁੱਖ ਉਦੇਸ਼ ਸਨ। ਉਨ੍ਹਾਂ ਲੋਕਨਾਚ ਭੰਗੜੇ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਇਸ ਕੈਂਪ ਦੌਰਾਨ ਹਰ ਉਮਰ ਤੇ ਹਰ ਵਰਗ ਦੇ ਸਿਖਿਆਰਥੀਆਂ ਨੇ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਭੰਗੜੇ ਨਾਲ ਜੁੜਨ ਲਈ ਭਰਪੂਰ ਉਤਸਾਹ ਦਿਖਾਇਆ। ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਨੇ ਕਿਹਾ ਕਿ ਇਹ ਕੈਂਪ ਪਿਛਲੇ 8 ਸਾਲਾਂ ਤੋਂ ਲਗਾਤਾਰ ਹਰ ਸਾਲ ਲਗਾਇਆ ਜਾਂਦਾ ਹੈ ਕਿ ਜਿਸ ਵਿਚ ਆਲੇ-ਦੁਆਲੇ ਦੇ ਜ਼ਿਲਿ੍ਹਆਂ ਦੇ ਪ੍ਰਤੀਭਾਗੀ ਭਾਗ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦੀ ਭੰਗੜਾ ਅਤੇ ਲੁੱਡੀ ਦੀਆਂ ਟੀਮਾਂ ਦੇ ਵਿਦਿਆਰਥੀਆਂ ਨੇ ਇਸ ਕੈਂਪ ਦੌਰਾਨ ਬਹੁਤ ਅਹਿਮ ਭੂਮਿਕਾ ਨਿਭਾਉਂਦਿਆਂ ਆਏ ਹੋਏ ਸਿਖਿਆਰਥੀਆਂ ਨੂੰ ਲੋਕ ਨਾਚ ਦੇ ਗੁਰ ਸਿਖਾਏ। ਇਸ ਮੌਕੇ ਸਿਖਿਆਰਥੀਆਂ, ਭੰਗੜੇ ਦੇ ਪੁਰਾਣੇ ਅਤੇ ਮੋਜੂਦਾ ਵਿਦਿਆਰਥੀਆਂ ਅਤੇ ਸਟਾਫ ਦੀ ਟੀਮ ਵਲੋਂ ਪ੍ਰਿੰਸੀਪਲ ਡਾ. ਸੁਮਨ ਚੋਪੜਾ ਦੀ ਅਗਵਾਈ ਹੇਠ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਵਲੋਂ ਸਾਰੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸਨਮਾਨਚਿੰਨ੍ਹ ਤਕਸੀਮ ਕੀਤੇ ਗਏ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਸਤਪਾਲ ਸਿੰਘ ਵਲੋਂ ਕੀਤਾ ਗਿਆ। ਕੈਂਪ ਦੇ ਅਖੀਰ ਵਿਚ ਡਾ. ਪਲਵਿੰਦਰ ਸਿੰਘ ਬੋਲੀਨਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਪਨ ਸਮਾਰੋਹ ਵਿਚ ਵਾਈਸ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡਾ. ਗਗਨਦੀਪ ਕੌਰ, ਡਾ. ਸੰਜੀਵ ਕੁਮਾਰ ਆਨੰਦ, ਡਾ. ਰਜਨੀਸ਼ ਮੋਡਗਿਲ, ਡਾ. ਹਰਜਿੰਦਰ ਸਿੰਘ ਸੇਖੋਂ ਡਾ. ਅਜੀਤਪਾਲ ਸਿੰਘ, ਡਾ. ਕਰਨਬੀਰ ਸਿੰਘ, ਪ੍ਰੋ. ਮਨੀਸ਼ ਗੋਇਲ, ਡਾ. ਰਵਨੀਤ ਕੌਰ, ਡਾ. ਹਰਜਿੰਦਰ ਕੌਰ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਓਂਕਾਰ ਪ੍ਰੋ. ਸੰਦੀਪ ਚੀਮਾ, ਪ੍ਰੋ. ਵਿਨੀਤ ਕੁਮਾਰ ਗੁਪਤਾ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਾਖੀ ਤਲਵਾਰ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।