ਲਾਇਲਪੁਰ ਖ਼ਾਲਸਾ ਕਾਲਜ ਦੇ ਪੀ.ਜੀ. ਬਾਇਓਟੈਕਨੋਲੋਜੀ ਵਿਭਾਗ ਨੇ ਐਮਬੀਐਸਆਈ (ਮਾਈਕਰੋਬਾਇਓਲੋਜਿਸਟ ਸੋਸਾਈਟੀ ਆਫ ਇੰਡੀਆ) ਦੇ ਸਹਿਯੋਗ ਨਾਲ ਇਕ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸੈਮੀਨਾਰ ਦਾ ਵਿਸ਼ਾ “ਸਟੈੱਮ ਸੈੱਲ ਟੈਕਨੋਲੋਜੀ ਐਂਡ ਇਟਸ ਰੋਲ ਇੰਨ ਸੋਸਾਇਟੀ” ਰੱਖਿਆ ਗਿਆ। ਸੈਮੀਨਾਰ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਡੀਨ ਰਿਸਰਚ ਤੇ ਮੁਖੀ ਬਾਇਓਟੈਕਨੋਲੋਜੀ ਡਾ. ਅਰੁਣ ਦੇਵ ਸ਼ਰਮਾ ਅਤੇ ਐਮ.ਬੀ.ਐਸ.ਆਈ. ਦੇ ਕੋਆਰਡੀਨੇਟਰ ਡਾ. ਇੰਦਰਜੀਤ ਕੌਰ ਵਲੋਂ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਵਕਤਾ ਸ੍ਰੀਮਤੀ ਸਿਮੀ ਸਿੰਘ, ਚੈਅਰਪਰਸਨ, ਅਰਜਨ ਵੀਰ ਫਊਂਡੈਸ਼ਨ, ਨਵੀਂ ਦਿੱਲੀ ਅਤੇ ਸ੍ਰੀਮਤੀ ਜਸਲੀਨ ਗਰਚਾ ਸਨ। ਸੈਮੀਨਾਰ ਦਾ ਪਹਿਲਾ ਲੈਕਚਰ ਸ੍ਰੀਮਤੀ ਸਿਮੀ ਸਿੰਘ ਵਲੋਂ ਦਿੱਤਾ ਗਿਆ, ਉਨ੍ਹਾਂ ਸਟੈੱਮ ਸੈੱਲ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਇਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਸਟੈੱਮ ਸੈੱਲ ਟੈਕਨੋਲੋਜੀ ਨਾਲ ਅਨੇਕਾਂ ਬਿਮਾਰੀਆਂ ਜਿਵੇਂ ਕਿ ਬਲੱਡ ਕੈਂਸਰ, ਥਾਈਲਸੇਮੀਆਂ, ਸਚਿਕਲੲ ਚੲਲਲ ੳਨੳੲਮiੳ ਆਦਿ ਦੀ ਰੋਕਥਾਮ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਇੰਡੀਆ ਦੀ ਆਬਾਦੀ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਟੈੱਮ ਸੈੱਲ ਡੋਨਰਸ ਦੀ ਗਿਣਤੀ ਭਾਰਤ ਵਿਚ 0.02% ਹੈ। ਇਸ ਦਾ ਮੁੱਖ ਕਾਰਨ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਹੈ। ਇਸ ਸੈੱਲ ਦੇ ਦਾਨੀਆਂ ਦੇ ਘੱਟ ਹੋਣ ਕਾਰਨ ਲੋਕਾਂ ਨੂੰ ਸਟੈੱਮ ਸੈੱਲ ਵਿਦੇਸ਼ਾਂ ਤੋਂ ਲੈਣੇ ਪੈਂਦੇ ਹਨ, ਜਿਸ ਦਾ ਖਰਚਾ 25-30 ਲੱਖ ਰੁਪਏ ਹੈ। ਜੋ ਕਿ ਹਰ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਸਟੈੱਮ ਸੈੱਲ ਟੈਕਨੋਲੋਜੀ ਬਾਰੇ ਜਾਗਰੂਕ ਹੋਣ ਬਾਰੇ ਦੱਸਿਆ। ਸੈਮੀਨਾਰ ਦੇ ਦੂਸਰੇ ਵਕਤਾ ਸ੍ਰੀਮਤੀ ਜਸਲੀਨ ਗਰਚਾ ਨੇ ਸਰੋਤਿਆਂ ਨੂੰ ਦੱਸਿਆ ਕਿ ਕਿਵੇਂ ਸਟੈੱਮ ਸੈੱਲ ਦਾਨੀ ਬਣਿਆ ਜਾ ਸਕਦਾ ਹੈ ਤੇ ਉਸ ਲਈ ਕਿਹੜੇ-ਕਿਹੜੇ ਤਕਨੀਕੀ ਢੰਗ ਲੋੜੀਂਦੇ ਹਨ। ਉਨ੍ਹਾਂ ਨੇ ਲੈਕਚਰ ਦੇ ਅੰਤ ਵਿਚ ਇਸ ਬਾਰੇ ਇਕ ਵਰਕਸ਼ਾਪ ਲਗਾਈ, ਜਿਸ ਵਿਚ ਵਿਭਾਗ ਦੇ 35 ਵਿਦਿਆਰਥੀਆਂ ਅਤੇ ਦੋ ਅਧਿਆਪਕ ਡਾ. ਅਰੁਣ ਦੇਵ ਸ਼ਰਮਾ ਅਤੇ ਡਾ. ਇੰਦਰਜੀਤ ਕੌਰ ਨੇ ਸਟੈੱਮ ਸੈੱਲ ਡੋਨਰ ਬਣਨ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਉਂਦਿਆਂ ਹੋਇਆਂ ਆਪਣੇ ਬੱਕਲ ਸਵੈਪ ਸੈਂਪਲ ਦਿੱਤੇ। ਇਸ ਸਮਾਗਮ ਵਿਚ ਮਿਸ ਅਮਿਤਾ, ਡੀਐਸਟੀ ਫੋਲੋ, ਬਾਇਓਟੈਕਨੋਲੋਜੀ ਵਿਭਾਗ ਵਲੋਂ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਸਾਰਿਆਂ ਦਾ ਧੰਨਵਾਦ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।