ਜਲੰਧਰ 31 ਅਗਸਤ (ਨਿਤਿਨ ਕੌੜਾ } :
9ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥੈਰੇਪੀ ਵਿਭਾਗ ਦੇ 25 ਸਾਲ ਪੂਰੇ ਹੋਣ ’ਤੇ ਸਿਲਵਰ ਜੁਬਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸੰਨ 1998 ਵਿਚ ਉਸ ਸਮੇਂ ਦੇ ਪ੍ਰਿੰਸੀਪਲ ਸ. ਸੁਖਬੀਰ ਸਿੰਘ ਚੱਠਾ ਦੀ ਅਗਵਾਈ ਵਿਚ ਫਿਜ਼ਿਓਥੈਰੇਪੀ ਕੋਰਸ ਸ਼ੁਰੂ ਕੀਤਾ ਗਿਆ ਸੀ। ਅੱਜ 25ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸ. ਸੁਖਬੀਰ ਸਿੰਘ ਚੱਠਾ ਜੋ ਕਿ ਇਸ ਸਮੇਂ ਲਾਇਲਪੁਰ ਖ਼ਾਲਸਾ ਕਾਲਜ, ਟੈਕਨੀਕਲ ਕੈਂਪਸ ਦੇ ਡਾਇਰੈਕਟਰ ਵਜੋਂ ਤਾਇਨਾਤ ਹਨ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਿਭਾਗ ਦੇ 1998-99 ਦੇ ਬੈਚ ਕੇ ਕੁਝ ਵਿਦਿਆਰਥੀ, ਡਾ. ਸੁਖਜਿੰਦਰਪਾਲ ਸਿੰਘ ਸੰਧੂ (ਕੰਸਲਟੈਂਟ ਫਿਜਿਓਥਰੈਪਿਸਟ, ਪਟਿਆਲਾ), ਡਾ. ਕਪਿਲ ਸਰਦਾਨਾ (ਕੰਸਲਟੈਂਟ ਫਿਜਿਓਥਰੈਪਿਸਟ, ਸ੍ਰੀ ਰਾਮ ਗਰੁੱਪ ਆਫ ਇੰਡਸਰੀਜ਼, ਦਿੱਲੀ), ਡਾ. ਜਸਪ੍ਰੀਤ ਸਿੰਘ ਵਿਜ (ਐਸੋਸੀਏਟ ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਜਜ਼, ਫਰੀਦਕੋਟ), ਡਾ ਸੋਮ ਗੁਪਤਾ (ਮੁਖੀ ਫਿਜਿਓਥਰੈਪੀ ਵਿਭਾਗ, ਫੋਰਈਸ ਹਸਪਤਾਲ, ਲੁਧਿਆਣਾ) ਅਤੇ ਡਾ. ਵਿਕਾਸ ਜੈਨ (ਇੰਚਾਰਜ ਫਿਜ਼ਿਓਥਰੈਪੀ, ਡੀ.ਐੱਮ.ਸੀ., ਲੁਧਿਆਣਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ ਸੰਧੂ ਨੇ ਫੁੱਲਾਂ ਦੇ ਗੁਲਦਤਿਆਂ ਨਾਲ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ, ਪ੍ਰੋ. ਜਸਰੀਨ ਕੌਰ, ਮੁੱਖ ਮਹਿਮਾਨ ਸ. ਸੁਖਬੀਰ ਸਿੰਘ ਚੱਠਾ ਅਤੇ ਖਾਸ ਤੌਰ ’ਤੇ ਬੁਲਾਏ ਮਹਿਮਾਨਾਂ ਨੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਨੂੰ 25ਵੀਂ ਵਰੇਗੰਢ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਾਲਜ ਦੀ ਤਰੱਕੀ ਵਿਚ ਵਿਭਾਗ ਦੇ ਯੋਗਦਾਨ ਨੂੰ ਸਰਾਹਿਆ ਅਤੇ ਫਿਜ਼ਿਓਥਰੈਪੀ ਦੀ ਮਹੱਤਤਾ ਬਾਰੇ ਦੱਸਿਆ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਇਕ ਡਾਕੂਮੈਂਟਰੀ ਦੁਆਰਾ 25 ਸਾਲਾਂ ਦੇ ਸੁਨਹਿਰੇ ਸ਼ਫ਼ਰ ਨੂੰ ਸਾਰਿਆਂ ਨਾਲ ਸਾਂਝਾਂ ਕੀਤਾ। ਵਿਭਾਗ ਦੀ ਹੋਣਹਾਰ ਇੰਟਰਨ ਹਰਪ੍ਰੀਤ ਕੌਰ ਨੇ 25 ਸਾਲਾਂ ਦੀ ਇਸ ਯਾਤਰਾ ਨੂੰ ਇਕ ਕਹਾਣੀ ਦੇ ਰਾਹੀਂ ਪੇਸ਼ ਕਰਕੇ ਸਭ ਨੂੰ ਭਾਵੁਕ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਸੁਖਬੀਰ ਸਿੰਘ ਚੱਠਾ ਨੇ ਆਪਣੇ ਕਾਰਜਕਾਲ ਦੌਰਾਨ ਵਿਭਾਗ ਵਿਚ ਹੋਈ ਤਰੱਕੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਵਿਭਾਗ ਹਮੇਸ਼ਾਂ ਤੋਂ ਹੀ ਸਮਾਜ ਦੇ ਲਈ ਆਪਣੇ ਉੱਤਰਦਾਇਤਵ ਨੂੰ ਬਾਖੂਬੀ ਨਿਭਾਦਾ ਰਿਹਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਭੱਵਿਖ ਵਿਚ ਵੀ ਇਸੇ ਤਰ੍ਹਾਂ ਹੀ ਕੰਮ ਕਰਦਾ ਰਹੇਗਾ। ਉਨ੍ਹਾਂ ਨੇ ਵਿਭਾਗ ਨੂੰ 25ਵੀਂ ਵਰ੍ਹੇਗੰਢ ਦੀ ਵਿਸ਼ੇਸ਼ ਵਧਾਈ ਦਿੱਤੀ। ਇਸ ਸਮਾਗਮ ਵਿਚ ਆਏ ਵਿਸ਼ੇਸ਼ ਮਹਿਮਾਨ ਡਾ. ਸ. ਸਿੰਘ ਸੰਧੂ, ਡਾ ਜਸਮੀਤ ਸਿੰਘ ਵਿਜ, ਡਾ. ਕਪਿਲ ਸਰਦਾਨਾ, ਡਾ. ਸੋਮ ਗੁਪਤਾ, ਡਾ. ਵਿਕਾਸ ਜੈਨ ਨੇ ਕਾਲਜ ਵਿਚ ਬਿਤਾਏ ਅਤੇ ਕੁਝ ਖਾਸ ਦਿਨਾਂ ਨੂੰ ਯਾਦ ਕੀਤਾ ਅਤੇ ਵਿਭਾਗ ਨੂੰ ਵਧਾਈ ਦਿੱਤੀ ਦਿੰਦਿਆਂ ਕਿਹਾ ਕਿ ਉਹ ਅੱਜ ਸਮਾਜ ਵਿਚ ਜਿਸ ਮੁਕਾਮ ਤੇ ਹਨ ਉਸਦਾ ਸਾਰਾ ਸ਼ਿਹਰਾ ਵਿਭਾਗ ਤੇ ਅਧਿਆਪਕਾਂ, ਕਾਲਜ ਦੇ ਵਧੀਆਂ ਪੜ੍ਹਾਈ ਦੇ ਮਾਹੌਲ ਅਤੇ ਮੇਨੈਜਮੈਂਟ ਨੂੰ ਜਾਂਦਾ ਹੈ। ਨਵੇਂ ਵਿਦਿਆਰਥੀਆਂ ਨੂੰ ਮਿਲ ਕੇ ਉਹ ਕਾਫੀ ਖ਼ੁਸ਼ ਸਨ। ਸਿਲਵਰ ਜੁਬਲੀ ਦੇ ਪ੍ਰੋਗਰਾਮ ਵਿਚ ਫਿਜਿਓਥਰੈਪੀ ਵਿਭਾਗ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਭਾਰਤਨਾਟਯਮ ਨਾਚ, ਕਵਿਤਾਵਾਂ ਪੇਸ਼ ਕਰਕੇ ਸਮਾਗਮ ਦਾ ਰੰਗ ਬਨਿ੍ਹਆ। ਇਸ ਮੌਕੇ ’ਤੇ ਵਿਸ਼ੇਸ਼ ਪੋਸਟਰ ਮੈਕਿੰਗ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਵਿਭਾਗ ਦੀ 25 ਸਾਲ ਦੀ ਇਸ ਯਾਤਰਾ ਨੂੰ ਦਿਖਾਉਣਾ ਸੀ। ਇਸ ਪ੍ਰਤੀਯੋਗਤਾ ਵਿਚ ਬੀਪੀਟੀ ਭਾਗ ਤੀਜਾ ਦੀ ਵਿਦਿਆਥਣ ਗੁਲਨਾਜ ਅਤੇ ਐਨਾ ਨੇ ਪਹਿਲਾ ਸਥਾਨ, ਹਰਸ਼ਿਤਾ ਬੀਪੀਟੀ ਭਾਗ ਪਹਿਲਾ ਨੇ ਦੂਜਾ ਸਥਾਨ ਅਤੇ ਬੀਪੀਟੀ ਭਾਗ ਤੀਜਾ ਦੀ ਕਾਜਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਵਿਭਾਗ ਦੇ ਪੁਰਾਣੇ ਕਰਮਚਾਰੀ ਸ੍ਰੀਮਤੀ ਮੋਨਿਕਾ ਅਤੇ ਸ੍ਰੀ ਰਾਜ ਕੁਮਾਰ (ਲੈਬ ਅਟੈਂਡੈਂਟ) ਨੂੰ ਉਨ੍ਹਾਂ ਦੁਆਰਾ ਵਿਭਾਗ ਨੂੰ ਦਿੱਤੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਵਿਭਾਗ ਦੀ ਅਧਿਆਪਕਾਂ ਡਾ. ਹਰਮੀਨ ਕੌਰ, ਡਾ. ਵਿਸ਼ਾਲੀ ਮਹਿੰਦਰੂ ਡਾ. ਪ੍ਰਿਯਾਂਕ ਸ਼ਾਰਦਾ ਤੇ ਬੀਪੀਟੀ ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀ ਸ਼ਾਇਨਾ, ਤਨਪ੍ਰੀਤ ਤੇ ਤ੍ਰਿਪਤਾ ਨੇ ਕੀਤਾ। ਅੰਤ ਵਿਚ ਵਿਭਾਗ ਦੀ ਅਧਿਆਪਕਾ ਡਾ. ਅੰਜਲੀ ਓਝਾ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਭਾਗ ਦੇ ਸਭ ਅਧਿਆਪਕ ਡਾ. ਜਸਵੰਤ ਕੌਰ ਸੰਧੂ, ਡਾ. ਪ੍ਰਿਯਾਂਕ ਸ਼ਾਰਦਾ, ਡਾ. ਅੰਜਲੀ ਓਝਾ, ਡਾ. ਵਿਸ਼ਾਲੀ ਮੋਹਿੰਦਰੂ, ਡਾ. ਹਰਮੀਨ ਕੌਰ ਅਤੇ ਕਾਲਜ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪੁਰਾਣੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।