ਲਾਇਲਪੁਰ ਖ਼ਾਲਸਾ ਕਾਲਜ ਨੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਕਾਲਜ ਕੈਂਪਸ ਵਿਖੇ ਯੋਗਾ ਸੈਸ਼ਨ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਯੋਗਾ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੀ ਵਧਦੀ ਪ੍ਰਸਿੱਧੀ ‘ਤੇ ਜ਼ੋਰ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਹਾਲਾਤ ਵਿੱਚ ਜਦੋਂ ਧੀਰਜ ਦੀ ਘਾਟ, ਤਣਾਅ ਅਤੇ ਚਿੰਤਾ ਮਨੁੱਖੀ ਸਰੀਰ ਅਤੇ ਮਨ ਨੂੰ ਪ੍ਰਭਾਵਿਤ ਕਰ ਰਹੀ ਹੈ, ਤਾਂ ਯੋਗਾ ਸਰੀਰ ਅਤੇ ਮਨ ਨੂੰ ਤੇਜ਼ ਰਫ਼ਤਾਰ ਵਾਲੇ ਜੀਵਨ ਦੇ ਮਾੜੇ ਪ੍ਰਭਾਵਾਂ ਤੋਂ ਆਰਾਮ ਦੇਣ ਲਈ ਇੱਕ ਬਿਹਤਰ ਵਿਕਲਪ ਹੈ। ਯੋਗਾ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਯੋਗਾ ਟ੍ਰੇਨਰ ਸ਼੍ਰੀ ਵਿਕਾਸ ਨੇ ਕੀਤਾ। ਉਨ੍ਹਾਂ ਨੇ ਯੋਗ ਆਸਣ ਕੀਤੇ, ਆਸਣ ਕਰਨ ਦੇ ਸਹੀ ਤਰੀਕੇ ਅਤੇ ਵੱਖ-ਵੱਖ ਆਸਣਾਂ ਦੇ ਫਾਇਦੇ ਵੀ ਦੱਸੇ। ਐਨ.ਐਸ.ਐਸ ਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ, ਜਲੰਧਰ ਅਤੇ ਕਾਲਜ ਦੇ ਐਨ.ਸੀ.ਸੀ. ਆਰਮੀ ਵਿੰਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸ੍ਰੀਮਤੀ ਨੇਹਾ ਸ਼ਰਮਾ, ਜਿਲਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ, ਜਲੰਧਰ, ਡਾ. ਅਮਨਦੀਪ ਕੌਰ, ਸ੍ਰੀ ਸੁਖਵਿੰਦਰ ਕੁਮਾਰ, ਸ੍ਰੀ ਅੰਮ੍ਰਿਤ ਲਾਲ ਸੈਣੀ, ਕੁਲਵਿੰਦਰ ਕੁਮਾਰ ਹਾਜ਼ਰ ਸਨ। ਐਨ.ਐਸ.ਐਸ. ਵਲੰਟੀਅਰ ਨਵਜੋਤ ਕੌਰ, ਮੋਹਨ ਠਾਕੁਰ, ਸੋਨੂੰ ਸੁਨਾਰ ਅਤੇ ਮਨੀਸ਼ ਨੇ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।