ਲਾਇਲਪੁਰ ਖਾਲਸਾ ਕਾਲਜ ਦੇ ਸੋਸ਼ਲ ਸੈਂਸੀਟਾਈਜ਼ੇਸ਼ਨ ਸੈਲ ਅਤੇ ਐਨ.ਐਸ.ਐਸ. ਯੂਨਿਟ ਨੇ ਵਿਜੀਲੈਂਸ ਬਿਊਰੋ, ਜਲੰਧਰ ਦੇ ਸਹਿਯੋਗ ਨਾਲ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ। ਇਸ ਮੌਕੇ ‘ਤੇ ਮੁਖ ਮਹਿਮਾਨ ਐਸ.ਐਸ.ਪੀ. ਵਿਜੀਲੈਂਸ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ, ਸ਼ਹਿਰੀ ਵਿਕਾਸ ਸ਼੍ਰੀ ਜਸਬੀਰ ਸਿੰਘ, ਡੀ.ਐਸ.ਪੀ. ਸ਼੍ਰੀ ਅਸ਼ਵਨੀ ਕੁਮਾਰ ਅਤੇ ਸਮਾਜ ਸੇਵਕ ਸ਼੍ਰੀਮਤੀ ਪਰਵੀਨ ਅਬਰੋਲ ਸ਼ਾਮਲ ਸਨ। ਪ੍ਰਿੰਸੀਪਲ, ਪ੍ਰੋ. ਨਵਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ Pu`lW dw guldsqw dy ky ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਕਿਸੇ ਵੀ ਕੰਮ ਲਈ ਕਿਸੇ ਨੂੰ ਰਿਸ਼ਵਤ ਨਾ ਦੇਣ ਤਾਂ ਜੋ ਭਾਰਤ ਭ੍ਰਿਸ਼ਟਾਚਾਰ ਦੇ ਜਾਲ ਵਿੱਚੋਂ ਬਾਹਰ ਆ ਸਕੇ। ਏ.ਡੀ.ਸੀ. ਸ਼੍ਰੀ ਜਸਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਰਤ ਨੂੰ ਹਰ ਪੱਖੋਂ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਐਸ.ਐਸ.ਪੀ. ਸ਼੍ਰੀ ਮੰਡੇਰ ਨੇ ਆਪਣੇ ਤਜ਼ਰਬੇ ਅਤੇ ਸਾਡੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲਿਆਂ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਸ ਸਮੱਸਿਆ ਨੂੰ ਰੋਕਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸ਼੍ਰੀਮਤੀ ਅਬਰੋਲ ਨੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਰੂਪਾਂ, ਕਾਰਨਾਂ ‘ਤੇ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਮੁੱਦਾ ਸਾਡੇ ਸਮਾਜਿਕ ਤਾਣੇ-ਬਾਣੇ ਵਿੱਚ ਕਦਰਾਂ-ਕੀਮਤਾਂ ਨੂੰ ਕਿਵੇਂ ਢਾਹ ਲਾ ਰਿਹਾ ਹੈ। ਸਾਰੇ ਮੌਜੂਦ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਕਦੇ ਵੀ ਕਿਸੇ ਵੀ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਪ੍ਰੋ. ਸਤਪਾਲ ਸਿੰਘ, ਮੁੱਖ ਪ੍ਰੋਗਰਾਮ ਅਫਸਰ ਐਨ.ਐਸ.ਐਸ. ਯੂਨਿਟ ny vI ਵਿਦਿਆਰਥੀਆਂ nUM sMboDn kIqw[ ਅੰਤ ਵਿੱਚ, ਡਾ. ਬਲਰਾਜ ਕੌਰ, muKI AMgryzI ivBwg ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਅਮਿਤਾ ਸ਼ਾਹਿਦ, ਕਨਵੀਨਰ ਸੋਸ਼ਲ ਸੈਂਸੀਟਾਈਜ਼ੇਸ਼ਨ ਸੈਲ, ਡਾ. ਸੁਮਨ ਚੋਪੜਾ muKI ihstrI ivBwg, ਡਾ. ਰਸ਼ਪਾਲ ਸਿੰਘ ਸੰਧੂ muKI kwmrs ivBwg, ਡਾ. ਹਰਜੀਤ ਸਿੰਘ muKI gixq ivBwg, ਡਾ. ਯੂਬੀਕ ਬੇਦੀ, ਡਾ. ਨਵਜੋਤ ਕੌਰ, ਪ੍ਰੋ. ਮਨੀਸ਼ ਗੋਇਲ ਅਤੇ ਹੋਰ ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।