ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ Career Counselling and Placement Cell ਵੱਲੋਂ “How To Prepare for Competitive Exams” ਵਿਸ਼ੇ ਉੱਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰਾਹਦਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਜਗਾਉਣਾ ਸੀ।ਇਸ ਲੈਕਚਰ ਦੇ muK vkqw ਡਾ. ਅਜੀਤਪਾਲ ਸਿੰਘ (ਰਾਜਨੀਤੀ ਸ਼ਾਸਤਰ ਵਿਭਾਗ) ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨUM ਸੰਬੋਧਨ ਕਰਦੇ ਹੋਏ ਵੱਖ-ਵੱਖ ਪ੍ਰਕਾਰ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਜਿਵੇਂ ਕਿ UPSC, SSC, PCS, NET ਆਦਿ ਦੀ ਤਿਆਰੀ ਸੰਬੰਧੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ[ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਇੱਕ ਸਹੀ ਪੜ੍ਹਾਈ ਰਣਨੀਤੀ, ਸਮਾਂ ਪ੍ਰਬੰਧਨ, ਨਿਰੰਤਰ ਅਭਿਆਸ ਅਤੇ ਆਤਮ ਅਨੁਸ਼ਾਸਨ ਸਫਲਤਾ ਦੇ ਮੂਲ ਤੱਤ ਹਨ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰੀਖਿਆ ਲਈ ਸਿਲੇਬਸ ਦੀ ਸਪੱਸ਼ਟ ਸਮਝ ਅਤੇ ਰੋਜ਼ਾਨਾ ਦੁਹਰਾਈ ਦੀ ਆਦਤ ਵਿਦਿਆਰਥੀਆਂ ਨੂੰ ਅੱਗੇ ਲੈ ਜਾ ਸਕਦੀ ਹੈ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਪ੍ਰਤੀਯੋਗੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਆਪਣੇ ਗਿਆਨ ਦੇ ਨਾਲ-ਨਾਲ ਵਿਸ਼ਵਾਸ, ਸਹਿਨਸ਼ੀਲਤਾ ਅਤੇ ਨੈਤਿਕਤਾ ਨੂੰ ਵੀ ਵਿਕਸਿਤ ਕਰਨਾ ਚਾਹੀਦਾ ਹੈ।ਉਨ੍ਹਾਂ ਨੇ Career Counselling and Placement Cell ਵੱਲੋਂ ਵਿਦਿਆਰਥੀ dy ਵਿਕਾਸ ਲਈ ਕੀਤੀਆਂ ਜਾ ਰਹੀਆਂ ਸਾਰਥਕ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ Xqn ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਸਹੀ ਦਿਸ਼ਾ ਚੁਣਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।ਸੈਲ ਦੇ ਕਨਵੀਨਰ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੈਲ ਵੱਲੋਂ ਕਰੀਅਰ ਵਿਕਾਸ, ਰੁਜ਼ਗਾਰ ਮੌਕੇ, ਇੰਟਰਵਿਊ ਤਿਆਰੀ ਅਤੇ ਸਕਿੱਲ ਇੰਹੈਂਸਮੈਂਟ ਸਬੰਧੀ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਤਰ੍ਹਾਂ ਦੇ ਕਾਰਜਕਲਾਪਾਂ ਵਿੱਚ ਸਰਗਰਮ ਭਾਗ ਲੈ ਕੇ ਆਪਣੀ ਵਿਅਕਤੀਗਤ ਅਤੇ ਪੇਸ਼ਾਵਰ ਯਾਤਰਾ ਨੂੰ ਮਜ਼ਬੂਤ ਬਣਾਉਣ।smwgm ਵਿੱਚ ਸਟੇਜ ਸੰਚਾਲਨ ਦੀ BUimkw ਡਾ. ਸੁਖਦੇਵ ਸਿੰਘ ਨਗਰਾ ਨੇ bwKUbI inBweI।ਇਸ ਮੌਕੇ ਪ੍ਰੋ. ਰਤਨਾਕਰ ਮਾਨ (ਵਿਭਾਗ ਕੰਪਿਊਟਰ ਸਾਇੰਸ) qy hor stwP mYNbr ਵੀ hwjr ਸਨ।ਇਸ ਵਿਸ਼ੇਸ਼ ਲੈਕਚਰ ਵਿਚ 120 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ Competitive Exams ਦੀ ਤਿਆਰੀ ਸਬੰਧੀ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ।ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ ਜੋ ਉਨ੍ਹਾਂ ਦੇ ਭਵਿੱਖੀ ਕਰੀਅਰ ਨਿਰਮਾਣ ਵਿੱਚ ਮਦਦਗਾਰ ਸਾਬਤ ਹੋਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।