ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਮਿਤੀ 23/04/2022 ਨੁੂੰ ਅੰਗਰੇਜ਼ੀ ਭਾਸ਼ਾ ਦਿਵਸ ਮਨਾਇਆ ਗਿਆ। ਇਸ ਦਿਨ ਅੰਗਰੇਜ਼ੀ ਦੇ ਪੀ.ਜੀ. ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਡਾ. ਨਵਦੀਪ ਕੌਰ, ਐਸੋਸੀਏਟ ਪ੍ਰੌਫੈਸਰ, ਪੀ.ਜੀ. ਵਿਭਾਗ ਅੰਗਰੇਜ਼ੀ ਨੇ ਅੰਗਰੇਜ਼ੀ ਭਾਸ਼ਾ ਦਿਵਸ ਦੀ ਸਾਰਥਕਤਾ ਤੇ ਭਾਸ਼ਣ ਦਿੱਤਾ। ਆਪਣੇ ਲੈਕਚਰ ਵਿਚ ਉਸਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਦਿਵਸ 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਜੋ ਕਿ ਰਵਾਇਤੀ ਤੌਰ ਤੇ ਵਿਲੀਅਮ ਸ਼ੈਕਸਪੀਅਰ ਦੇ ਜਨਮ ਦਿਨ ਅਤੇ ਮੌਤ ਦੀ ਮਿਤੀ ਦੋਵਾਂ ਵਜੋਂ ਮਨਾਇਆ ਜਾਂਦਾ ਹੈ। ਲੈਕਚਰ ਤੋਂ ਬਾਅਦ ਅੰਗਰੇਜ਼ੀ ਵਿਭਾਗ ਦੇ ਗ੍ਰੇਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿਲੀਅਮ ਸ਼ੈਕਸਪੀਅਰ ਦੁਆਰਾ ਲਿਖੀ ਦੁਖਾਂਤ ਤੇ ਅਧਾਰਿਤ ਫਿਲਮ “ਕਿੰਗ ਲੀਅਰ” ਦਿਖਾਈ ਗਈ।

ਅੰਤ ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸ਼੍ਰੀਮਤੀ ਸਵੀਟੀ ਮਾਨ, ਮੁਖੀ ਪੀ.ਜੀ. ਵਿਭਾਗ ਅੰਗਰੇਜ਼ੀ, ਡਾ. ਨਵਦੀਪ ਕੌਰ, ਸ਼੍ਰੀਮਤੀ ਹਰਮੋਹੀਨੀ ਅਤੇ ਸ਼੍ਰੀਮਤੀ ਜਸਲੀਨ ਜੋਹਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

 

 

 

 

 

ਲਈ ਕਰਵਾਏ ਗਏ ਇਸ ਪ੍ਰੋਗਰਾਮ ਕਰਵਾਉਣ ਲਈ ਟੀਚਰ ਇੰਚਾਰਜ਼ ਤੇ ਮੈਡਮ ਹਰਪ੍ਰੀਤ ਕੌਰ ਦੀ ਪ੍ਰਸ਼ੰਸਾ ਕੀਤੀ। ਕਾਲਜ ਦੇ ਅੰਤਰਗਤ ਚਲ ਰਹੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿਚ ਵਧ ਚੜ ਕੇ ਹਿੱਸਾ ਲਿਆ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।