ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਪਿੱਡਲਾਈਟ ਦੇ ਸਹਿਯੋਗ ਨਾਲ ਕੈਂਪਸ ਜਿਊਲਰੀ ਮੇਕਿੰਗ ਸਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਮੈਡਮ ਭਾਰਤੀ ਅਤੇ ਮੈਡਮ ਟਿਊਲਿਪ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਦੋਵਾਂ ਨੇ ਪੇਂਟਿੰਗ ਅਤੇ ਹੱਥਾਂ ਨਾਲ ਬਣੇ ਗਹਿਣਿਆਂ ਬਾਰੇ ਅਨੁਭਵ ਅਤੇ ਕੀਮਤੀ ਸੁਝਾਅ ਦਿੱਤੇ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਫੈਬਰਿਕ ਅਤੇ ਬੁਨਿਆਦੀ ਪੇਂਟਿੰਗ ਤਕਨੀਕਾਂ ਦੇ ਨਾਲ -ਨਾਲ ਗਹਿਣਿਆਂ ਦੀਆਂ ਤਕਨੀਕਾਂ ਨੂੰ ਫਾਲਤੂ ਸਮੱਗਰੀ ਦੀ ਵਰਤੋਂ ਕਰਨ ਦੀ ਸਮਝ ਪ੍ਰਦਾਨ ਕਰਨਾ ਸੀ । ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਰਿਸੋਰਸ ਪਰਸਨ  ਟਿਊਲਿਪ ਦਾ ਧੰਨਵਾਦ ਕੀਤਾ ਅਤੇ ਮੈਡਮ ਕੁਲਦੀਪ ਕੌਰ ਮੁਖੀ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।