ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਵਿਦਿਆਰਥਣ ਉਪਿੰਦਰਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਦੀ 49ਵੀਂ ਕੋਨਵੋਕੇਸ਼ਨ ਵਿੱਚ ਬੀ. ਏ. (ਆਨਰਜ਼ ਪੰਜਾਬੀ) ਵਿੱਚ ਪ੍ਰਥਮ ਸਥਾਨ ਹਾਸਲ ਕਰਨ’ ਤੇ ਪ੍ਰਦਾਨ ਕੀਤਾ ਗਿਆ ਮੈਡਲ ਤੇ ਸਰਟੀਫਿਕੇਟ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਵਿਦਿਆਰਥਣ ਉਪਿੰਦਰਜੀਤ ਕੌਰ ਨੂੰ ਬੀ ਏ (ਆਨਰਜ਼ ਪੰਜਾਬੀ) ਸਮੈਸਟਰ ਛੇਵਾਂ ਵਿੱਚੋਂ ਪ੍ਰਥਮ ਸਥਾਨ ਪ੍ਰਾਪਤ ਕਰਨ’ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਦੀ 49ਵੀਂ ਕੋਨਵੋਕੇਸ਼ਨ ਵਿੱਚ ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਜਿੱਥੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ ਉਥੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਦੀ ਯੋਗ ਅਗਵਾਈ ਤੇ ਮਿਹਨਤ ਦੀ ਸ਼ਲਾਘਾ ਵੀ ਕੀਤੀ।