
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ, ਰੈੱਡ ਰਿਬਨ ਕਲੱਬ ਅਤੇ ਹਿਸਟਰੀ ਕਲੱਬ ਵੱਲੋਂ ‘ਸੇਵਾ ਸੇ ਸੀਖੇਂ ਅਤੇ ਸਵੱਛ ਭਾਰਤ ਮੁਹਿੰਮ’ ਅਧੀਨ ਕਾਲਜ ਕੈਂਪਸ ਵਿੱਚ ਇੱਕ ਰੋਜ਼ਾ ਸਫਾਈ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਵਲੰਟੀਅਰਾਂ ਨੂੰ ਇਸ ਰਾਸ਼ਟਰੀ ਲਹਿਰ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਆਪਣੇ ਵਿਦਿਅਕ ਘਰ ਨੂੰ ਸਾਫ਼ ਕਰਕੇ ਅਤੇ ਫਿਰ ਹੌਲੀ-ਹੌਲੀ ਮੁਹਿੰਮ ਦਾ ਘੇਰਾ ਵਧਾਓਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਨ੍ਹਾਂ ਸਮਾਜਿਕ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਧਾਉਣ ਲਈ ਇਨ੍ਹਾਂ ਮੁਹਿੰਮਾਂ ਵਿੱਚ ਭਾਈਚਾਰੇ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਸਤਪਾਲ ਸਿੰਘ ਨੇ ਕਿਹਾ ਕਿ ਆਲੇ ਦੁਆਲੇ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਲਈ ਸਮੂਹਿਕ ਪੱਧਰ ‘ਤੇ ਸਫਾਈ ਮੁਹਿੰਮਾਂ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਸਫਾਈ ਅਤੇ ਸ਼੍ਰਮਦਾਨ (ਮੈਨੂਅਲ ਵਰਕ) ਦੇ ਮੁੱਲਾਂ ਨੂੰ ਪੈਦਾ ਕਰਨ ਲਈ ਵਲੰਟੀਅਰਾਂ ਨੂੰ ਸਫਾਈ ਲਈ ਖੇਤਰ ਨਿਰਧਾਰਤ ਕੀਤੇ ਗਏ ਸਨ। ਵਲੰਟੀਅਰਾਂ ਨੇ ਪਾਰਕਿੰਗ ਖੇਤਰਾਂ ਅਤੇ ਕਾਲਜ ਦੇ ਗਰਾਊਂਡ ਟਰੈਕਾਂ ਨੂੰ ਜੋਸ਼ ਅਤੇ ਉਤਸ਼ਾਹ ਨਾਲ ਸਾਫ਼ ਕੀਤਾ। ਇਸ ਮੁਹਿੰਮ ਦੌਰਾਨ, ਪ੍ਰੋਫੈਸਰ ਅਹੂਜਾ ਸੰਦੀਪ, ਪ੍ਰੋਫੈਸਰ ਕਰਨਬੀਰ ਸਿੰਘ, ਪ੍ਰੋਫੈਸਰ ਸੰਦੀਪ ਕੌਰ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਾਰਾ ਪੀ.ਏ. ਵੀ ਮੌਜੂਦ ਸਨ।