ਲਾਇਲਪੁਰ ਖ਼ਲਸਾ ਕਾਲਜ ਜਲੰਧਰ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਤੇ ਯਾਦ ਕਰਦਿਆਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ, ਜਿਸ ਵਿਚ ਮਿਸ. ਗੁਰਜੀਤ ਕੌਰ ਓਲੰਪੀਅਨ (ਹਾਕੀ) ਮੁੱਖ ਮਹਿਮਾਨ ਅਤੇ ਜ਼ਿਲ੍ਹਾ ਖੇਡ ਅਫਸਰ ਸ. ਲਵਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਵਾਗਤ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਤੇ ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਨੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ।ਇਸ ਮੌਕੇ ਪ੍ਰਿੰਸੀਪਲ ਪ੍ਰੋ ਜਸਰੀਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਟੁੱਟ ਅਤੇ ਮੂਲ ਹਿੱਸਾ ਹਨ। ਖੇਡਾਂ ਸਾਨੂੰ ਜੀਵਨ ਵਿੱਚ ਅਨੁਸ਼ਾਸਨ ਅਤੇ ਅਗਾਂਹ ਵਧਣਾ ਸਿਖਾਉਂਦੀਆਂ ਹਨ। ਉਨ੍ਹਾਂ ਹਾਜ਼ਰ ਮੁੱਖ ਮਹਿਮਾਨਾ ਦੇ ਹਵਾਲੇ ਨਾਲ ਕਿਹਾ ਕਿ ਇਕਾਗਰਤਾ ਅਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਉੱਚ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡ ਦਿਵਸ ਖੇਡਾਂ ਦੇ ਮੁੱਲਾਂ ਪ੍ਰਤੀ ਜਾਗਰੂਕਤਾ ਫੈਲਾਉਣ, ਅਨੁਸ਼ਾਸਨ, ਖੇਡ ਭਾਵਨਾ, ਟੀਮ ਵਰਕ ਅਤੇ ਜ਼ਿੰਦਗੀ ‘ਚ ਇਸਨੂੰ ਸੰਜੋ ਲੈਣ ਦੇ ਮਕਸਦ ਤਹਿਤ ਮਨਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਫਿੱਟ ਅਤੇ ਸਿਹਤਮੰਦ ਵੀ ਰਹਿ ਸਕੀਏ। ਮਿਸ. ਗੁਰਜੀਤ ਕੌਰ ਅਤੇ ਸ. ਲਵਜੀਤ ਸਿੰਘ ਨੇ ਖਿਡਾਰੀਆਂ ਨੂੰ ਆਪਣੇ ਟੀਚਿਆਂ ਲਈ ਗੰਭੀਰਤਾ ਅਤੇ ਨਿਸ਼ਠਾ ਨਾਲ ਮਿਹਨਤ ਤੇ ਪ੍ਰੈਕਟਿਸ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਡਾਂ ਤੋਂ ਬਿਨਾਂ ਜੀਵਨ ਅਧੂਰਾ ਹੈ। ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜਿੱਤਾਂ ਪ੍ਰਾਪਤ ਕਰਨ ਦੇ ਨੁਕਤੇ ਅਤੇ ਬਾਰੀਕੀਆਂ ਵਿਦਿਆਰਥੀ ਖਿਡਾਰੀਆਂ ਨਾਲ ਸਾਂਝੀਆਂ ਕੀਤੀਆਂ।ਇਸ ਮੌਕੇ 105 ਖਿਡਾਰੀਆਂ ਨੇ 8 ਕਿੱਲੋਮੀਟਰ ਦੀ ਮੈਰਾਥਨ ਰੇਸ ਵਿੱਚ ਭਾਗ ਲਿਆ।ਜਿਨ੍ਹਾਂ ਵਿੱਚ 20 ਲੜਕੀਆਂ ਸ਼ਾਮਲ ਸਨ। ਮੈਰਾਥਨ ਰੇਸ ਵਿੱਚ ਜੇਤੂ 20 ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਕਾਲਜ ਦੇ ਖਿਡਾਰੀਆਂ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਦੀ ਰਿਪੋਰਟ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਕਾਰਜਕਾਰੀ ਮੁਖੀ ਅਤੇ ਡੀਨ, ਸਪੋਰਟਸ ਡਾ. ਐਸ.ਐਸ. ਬੈਂਸ ਦੁਆਰਾ ਪੇਸ਼ ਕੀਤੀ ਗਈ ।ਰਿਪੋਰਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਲਜ ਨੇ ਵੱਖ ਵੱਖ 35 ਇੰਟਰ ਕਾਲਜ ਚੈਂਪੀਅਨਸ਼ਿਪਸ ਵਿੱਚ ਭਾਗ ਲਿਆ ਜਿਸ ਵਿੱਚੋਂ ਕਾਲਜ 10 ਗੇਮਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ, 18 ਵਿੱਚ ਫਸਟ ਰੱਨਰ ਅਪ, ਜਦਕਿ 7 ਵਿੱਚ ਸੈਕੰਡ ਰੱਨਰ ਅਪ ਰਿਹਾ। ਪ੍ਰੋਗਰਾਮ ਵਿੱਚ 35 ਮੌਰਨਿੰਗ ਵਾਕ ਕਲੱਬ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਇਸ ਦੀ ਸ਼ੋਭਾ ਵਧਾਈ ਜਿਨ੍ਹਾਂ ਵਿੱਚੌਂ ਜ਼ਿਆਦਾਤਰ ਸੀਨੀਆਰ ਸਿਟੀਜ਼ਨ ਸਨ। ਇਸ ਦੌਰਾਨ ਉਹਨਾ ਦੀ 50 ਮੀਟਰ ਰੇਸ ਵੀ ਕਰਵਾਈ ਗਈ।ਇਸ ਮੌਕੇ ‘ਤੇ ਵਧੀਆ ਸੇਵਾਵਾਂ ਲਈ ਚਾਰ ਮਾਲੀਆਂ, ਦੋ ਸਫਾਈ ਕਰਮਚਾਰੀਆਂ, ਅਤੇ ਦੋ ਸੇਵਾਦਾਰਾਂ ਨੂੰ ਵੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਡਾ. ਐਸ.ਐਸ. ਬੈਂਸ ਦੁਆਰਾ ਮੁੱਖ ਮਹਿਮਾਨ, ਪ੍ਰਿੰਸੀਪਲ, ਕੋਚ ਸਹਿਬਾਨਾਂ, ਖਿਡਾਰੀਆਂ, ਮੀਡੀਆ ਪਰਸਨਜ਼ ਅਤੇ ਹਾਜ਼ਰ ਸਟਾਫ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਡਾ ਸੁਰਿੰਦਰਪਾਲ ਮੰਡ ਦੁਆਰਾ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਪੋਰਟਸ ਕਮੇਟੀ ਮੈਂਬਰ ਪ੍ਰੋ. ਹਰੀਓਮ ਵਰਮਾ, ਡਾ ਅੰਮ੍ਰਿਤਪਾਲ ਸਿੰਘ, ਡਾ. ਵਿਕਾਸ ਕੁਮਾਰ, ਡਾ. ਕਰਨਬੀਰ ਸਿੰਘ ਅਤੇ ਪ੍ਰੋ. ਸਤਪਾਲ ਸਿੰਘ ਤੋਂ ਇਲਾਵਾ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰਪਾਲ, ਅਤੇ ਹੋਰ ਸਟਾਫ਼ ਮੈਂਬਰ ਸ. ਜਗਦੀਸ਼ ਸਿੰਘ, ਅਮ੍ਰਿਤ ਲਾਲ ਸੈਣੀ ਅਤੇ ਸ੍ਰੀ ਸੁਨੀਲ ਕੁਮਾਰ ਹਾਜ਼ਰ ਸਨ ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।