ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਜਿਥੇ ਉੱਚ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ, ਉਥੇ ਇਸ ਕਾਲਜ ਦੇ ਅਧਿਆਪ ਵੀ ਵਿਸ਼ੇਸ਼ ਪ੍ਰਾਪਤੀਆਂ ਕਰਦੇ ਹਨ। ਇਸੇ ਤਹਿਤ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ ਵਿਭਾਗ ਦੇ ਪ੍ਰਾਧਿਆਪਕ ਡਾ. ਮਨਪ੍ਰੀਤ ਸਿੰਘ ਲਹਿਲ ਨੂੰ ਸਕੱਤਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਵਲੋਂ ਉੱਤਮ ਅਧਿਆਪਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਲਹਿਲ ਦੀ ਇਸ ਉੱਚ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ, ਗਵਰਨਿੰਗ ਕੌਂਸਲ , ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵਲੋਂ ਡਾ. ਲਹਿਲ ਨੂੰ ਉੱਤਮ ਅਧਿਆਪਕ ਵਜੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ  ਰਾਸ਼ਟਰੀ ਸਿੱਖਿਆ ਦਿਵਸ ਤੇ ਸ਼ੁਭ ਅਵਸਰ ਤੇ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾ. ਮਨਪ੍ਰੀਤ ਸਿੰਘ ਲਹਿਲ ਇੱਕ ਮਿਹਨਤੀ ਤੇ ਸਿਰੜੀ ਅਧਿਆਪਕ ਹਨ। ਕੰਪਿਊਟਰ ਤੇ ਸਾਫਟਵੇਅਰ ਟੈਕਨਾਲੌਜੀ ਚ ਮੁਹਾਰਤ ਸਦਕਾ ਰਿਸਰਚ ਕਰਨ ਵਿੱਚ ਵਧੇਰੇ ਸਮਾਂ ਲਗਾਉਂਦੇ ਹਨ। ਉਨ੍ਹਾਂ ਕਾਲਜ ਦੇ ਬਾਕੀ ਸਟਾਫ ਨੂੰ ਵੀ ਆਪਣੇ ਕਾਰਜਾਂ ਦੁਆਰਾ ਅਜਿਹੇ ਸਨਮਾਨ ਹਾਸਲ ਕਰਨ ਲਈ ਕਿਹਾ। ਇਸ ਮੌਕੇ ਡਾ. ਲਹਿਲ ਨੇ ਸਕੱਤਰ, ਉਚੇਰੀ ਸਿੱਖਿਆ ਵਿਭਾਗ, ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹੋਰ ਮਿਹਨਤ ਤੇ ਲਗਨ ਨਾਲ ਆਪਣੇ ਰਿਸਰਚ ਤੇ ਅਧਿਆਪਨ ਦੇ ਖੇਤਰ ਵਿਚ ਸੇਵਾਵਾ ਦੇਣਗੇ।  

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।