ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਸਾਲ 2021-22 ਦੇ ਕਲਚਰ ਅਤੇ ਸਪੋਰਟਸ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਵਾਸਤੇ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ। ਕਲਚਰ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਡਾ. ਅਨੀਸ਼ ਦੁਆ, ਡੀਨ, ਵਿਦਿਆਰਥੀ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਸਪੋਰਟਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਡਾ. ਕੰਵਰ ਮਨਦੀਪ ਸਿੰਘ ਢਿਲੋਂ, ਅਸਿਸਟੈਂਟ ਡਾਇਰੈਕਟਰ, ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਲ ਹੋਏ। ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਕਾਲਜ ਡੀਨ ਸਪੋਰਟਸ ਐਸ.ਐਸ. ਬੈਂਸ ਅਤੇ ਕਾਲਜ ਡੀਨ ਕਲਚਰਲ ਅਫੈਅਰਜ਼ ਡਾ. ਪਲਵਿੰਦਰ ਸਿੰਘ ਨੇ ਗੁਲਦਸਤੇ ਦੇ ਕੇ ਕੀਤਾ। ਸਮਾਗਮ ਵਿੱਚ ਸਾਲ 2021-22 ਦੌਰਾਨ ਕਲਚਰ, ਸਪੋਰਟਸ, ਐਨ.ਐਸ.ਐਸ., ਐਨ.ਸੀ.ਸੀ (ਏਅਰ ਵਿੰਗ) ਅਤੇ ਐਨ.ਸੀ.ਸੀ. (ਆਰਮੀ ਵਿੰਗ) ਵਿਚ ਉਪਲਬਧੀਆਂ ਕਰਨ ਵਾਲੇ 200 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਲਈ ਵਿਦਿਆਰਥਣ ਰੂਪਮ ਨੂੰ ਅਤੇ ਖੇਡਾਂ ਦੇ ਖੇਤਰ ਵਿਚ ਮਨੀਸ਼ ਕੌਰਵ ਨੂੰ ਰੋਲ ਆਫ ਆਨਰ ਦੀ ਟਰਾਫ਼ੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕੰਵਲਜੀਤ ਸਿੰਘ ਐਨ.ਸੀ.ਸੀ. ਆਰਮੀ ਵਿੰਗ, ਵਿਵੇਕ ਮਨਹਾਸ ਐਨ.ਸੀ.ਸੀ. ਏਅਰ ਵਿੰਗ ਅਤੇ ਮੰਨਿਦਰਜੀਤ ਸਿੰਘ ਐਨ.ਐਸ.ਐਸ. ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਭਿਆਚਾਰਕ ਗਤੀਵਿਧੀਆਂ ਲਈ ਵਿਸ਼ੇਸ਼ ਇਨਾਮ ਬਸੰਤ ਸਿੰਘ, ਯਸ਼ ਅਤੇ ਸਾਕਸ਼ੀ ਸ਼ਰਮਾ ਨੂੰ ਦਿੱਤੇ ਗਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਾਲਜ ਦੀ ਸਾਲਾਨਾਂ ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੇ ਉੱਚ ਪ੍ਰਾਪਤੀਆਂ ਕਰਨ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀ ਅਕਾਦਮਿਕ ਖੇਤਰ ਨਾਲ-ਨਾਲ ਕਲਚਰ ਤੇ ਸਪੋਰਟਸ ਦੇ ਖੇਤਰ ਵਿਚ ਵੀ ਦੁਨੀਆਂ ਭਰ ਵਿੱਚ ਨਾਮਣਾ ਖੱਟ ਰਹੇ ਹਨ। ਉਹਨਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਦੇਣ ਲਈ ਹਮੇਸ਼ਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਸਦਕਾ  ਕਲਚਰਲ ਖੇਤਰ ਵਿਚ ਸਾਲ 2021-22 ਦੌਰਾਨ ਜ਼ੋਨਲ ਅਤੇ ਅੰਤਰ ਜ਼ੋਨਲ ਯੁਵਕ ਮੇਲਿਆਂ ਵਿਚ ਫ੍ਰਸਟ ਰੱਨਰ ਅੱਪ ਟਰਾਫੀਆਂ ਜਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਕਾਲਜ ਦੋ ਵਾਰ ਓਵਰਆਲ ਚੈਪੀਅਨਸ਼ਿਪ ਅਤੇ ਤਿੰਨ ਵਾਰ ਫਸਟਰੱਨਰ ਅਪ ਕਲਚਰਲ ਟਰਾਫੀ ਵੀ ਜਿੱਤ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿਚ ਉਚ ਪ੍ਰਾਪਤੀਆਂ ਕਰਦਿਆਂ ਕਾਲਜ 24 ਵਾਰ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟ੍ਰਾਫੀ ਜਿੱਤ ਚੁੱਕਾ ਹੈ।

 

ਮੁੱਖ ਮਹਿਮਾਨ ਡਾ. ਅਨੀਸ਼ ਦੁਆ, ਡੀਨ, ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਜੀਵਨ ਦਾ ਅਗਲੇਰਾ ਸਫ਼ਰ ਤੈਅ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਵਿਦਿਆਰਥੀ ਜੋ ਕਿ ਕਲਾਕਾਰ ਅਤੇ ਖਿਡਾਰੀ ਵੀ ਹੁੰਦੇ ਹਨ, ਕਿਸੇ ਦੇਸ਼ ਦੀ ਜ਼ਿੰਦਜਾਨ ਹੁੰਦੇ ਹਨ। ਉਹ ਸਮਾਜ ਦਾ ਵਰਤਮਾਨ ਤੇ ਭਵਿੱਖ ਹੁੰਦੇ ਹਨ। ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਦੇ ਕਲਚਰਲ ਖੇਤਰ ਵਿਚ, ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਸ ਖੇਤਰ ਵਿਚ ਬਿਹਤਰੀ ਲਈ ਸੁਝਾਅ ਵੀ ਮੰਗੇ ਤੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

 

ਮੁੱਖ ਮਹਿਮਾਨ ਡਾ. ਕੰਵਰ ਮਨਦੀਪ ਸਿੰਘ ਢਿਲੋਂ, ਅਸਿਸਟੈਂਟ ਡਾਇਰੈਕਟਰ, ਸਪੋਰਟਸ ਨੇ ਕਾਲਜ ਦੀਆਂ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡ ਭਾਵਨਾ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਲਈ ਸਿਵਿਲ ਸਰਵਿਸਿਜ਼ ਤੇ ਪੁਲਿਸ ਵਿਭਾਗ ਵਿਚ ਸੇਵਾਵਾਂ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਮਿਹਨਤ ਤੇ ਲਗਨ ਨਾਲ ਖੇਡਦੇ ਹੋਏ, ਅੰਤਰਰਾਸਟਰੀ ਪੱਧਰ ਤੇ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਹਨ।

 

ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਮਨਮੀਤ ਸੋਢੀ ਨੇ ਬਾਖੂਬੀ ਕੀਤਾ। ਅੰਤ ਵਿੱਚ ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਨੇ ਮੁੱਖ ਮਹਿਮਾਨਾਂ, ਗਵਰਨਿੰਗ ਕੌਂਸਲ ਦੇ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਮੈਂਬਰ ਵੀ ਹਾਜ਼ਰ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।